Showing posts with label Laltu. Show all posts
Showing posts with label Laltu. Show all posts

Wednesday, September 04, 2013

ਵਿਗਿਆਨਕ ਸੋਚ ਨੂੰ ਵੱਢਣ ਪਏ ਫਾਲਿਆਂ ਤੋਂ ਤਿੱਖੇ ਦੰਦ

ਦਲਜੀਤ ਅਮੀ

ਦੋ ਹਫ਼ਤੇ ਪਹਿਲਾਂ ਡਾ ਨਰਿੰਦਰ ਦਾਭੋਲਕਰ ਨੇ ਪੁਣੇ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ ਦੀ ਨਿਖੇਧੀ ਕੀਤੀ ਸੀ ਕਿ ਉਹ ਅੰਧ-ਵਿਸ਼ਵਾਸ ਖ਼ਿਲਾਫ਼ ਬਿੱਲ ਦਾ ਖਰੜਾ ਵਿਧਾਨ ਸਭਾ ਵਿੱਚ ਪੇਸ਼ ਕਿਉਂ ਨਹੀਂ ਕਰਦੇ। ਵੀਹ ਅਗਸਤ ਨੂੰ ਸਵੇਰੇ ਡਾ. ਦਾਭੋਲਕਰ (ਪਹਿਲੀ ਨਵੰਬਰ 1945-20 ਅਗਸਤ 2013) ਦਾ ਕਤਲ ਕਰ ਦਿੱਤਾ ਗਿਆ ਤਾਂ ਪ੍ਰਿਥਵੀਰਾਜ ਚੌਹਾਨ ਨੇ ਉਨ੍ਹਾਂ ਦੇ ਕਤਲ ਦੀ ਤੁਲਨਾ ਮਹਾਂਤਮਾ ਗਾਂਧੀ ਦੇ ਕਤਲ ਨਾਲ ਕਰਦੇ ਹੋਏ ਸ਼ਰਧਾਜਲੀ ਭੇਟ ਕੀਤੀ। ਆਖ਼ਰ ਇਹ ਡਾ. ਦਾਭੋਲਕਰ ਕੌਣ ਹੈ ਜਿਸ ਦੇ ਕਤਲ ਨੂੰ ਕਾਂਗਰਸੀ ਮੁੱਖ ਮੰਤਰੀ, ਮਹਾਂਤਮਾ ਗਾਂਧੀ ਦੇ ਕਤਲ ਨਾਲ ਮੇਲ ਕੇ ਪੇਸ਼ ਕਰ ਰਿਹਾ ਹੈ? ਜੇ ਡਾ. ਦਾਭੋਲਕਰ ਦੀ ਹੋਣੀ ਮਹਾਂਤਮਾ ਗਾਂਧੀ ਨਾਲ ਮੇਲ ਖਾਂਦੀ ਹੈ ਤਾਂ ਨੱਥੂਰਾਮ ਗੌਂਡਸੇ ਦੇ ਵਾਰਸ ਕੌਣ ਹਨ? ਕੁਝ ਦਿਨ ਪਹਿਲਾਂ ਹੀ ਡਾ. ਦਾਭੋਲਕਰ ਦੀ ਨਿਖੇਧੀ ਦਾ ਨਿਸ਼ਾਨਾ ਬਣੇ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ ਦਾ ਗੌਂਡਸੇ ਦੇ ਵਾਰਸਾਂ ਨਾਲ ਕੀ ਰਿਸ਼ਤਾ ਹੈ? ਡਾ. ਦਾਭੋਲਕਰ ਤਕਰਸ਼ੀਲ ਲਹਿਰ ਦੇ ਪਹਿਲੀ ਸਫ਼ ਦੇ ਆਗੂਆਂ ਵਿੱਚ ਸ਼ੁਮਾਰ ਸਨ। ਉਨ੍ਹਾਂ ਦੇ ਕਤਲ ਤੋਂ ਬਾਅਦ ਮਹਾਂਰਾਸ਼ਟਰ ਸਰਕਾਰ ਨੇ 1995 ਤੋਂ ਲਟਕਦਾ ਆ ਰਿਹਾ 'ਜਾਦੂ ਟੂਣਾ ਅਤੇ ਅੰਧ-ਵਿਸ਼ਵਾਸ ਵਿਰੋਧੀ ਬਿੱਲ' ਆਰਡੀਨੈਂਸ ਵਜੋਂ ਲਾਗੂ ਕਰ ਦਿੱਤਾ। ਮਹਾਂਰਾਸ਼ਟਰ ਦੀ ਹਿੰਦੂ ਮੂਲਵਾਦੀ ਜਥੇਬੰਦੀ ਸਨਾਤਨ ਸੰਸਥਾ ਦੇ ਆਗੂ ਡਾ. ਜੈਯੰਤ ਅਥਵਾਲੇ ਨੇ ਆਪਣੇ ਰਸਾਲੇ 'ਸਨਾਤਨ ਪ੍ਰਭਾਤ' ਵਿੱਚ ਲਿਖਿਆ ਹੈ, "ਡਾ. ਦਾਭੋਲਕਰ ਦੀ ਮੌਤ ਰੱਬ ਦੀ ਇੱਛਾ ਹੈ। ਇਸ ਤਰ੍ਹਾਂ (ਝਟਕੇ ਨਾਲ) ਮਰ ਜਾਣਾ ਲੰਮੀ ਬੀਮਾਰੀ ਜਾਂ ਡਾਕਟਰੀ ਚੀਰ-ਫਾੜ ਦੀ ਪੀੜ ਨਾਲ ਮਰਨ ਤੋਂ ਬਿਹਤਰ ਹੈ।" ਬਾਅਦ ਵਿੱਚ ਸਨਾਤਨ ਸੰਸਥਾ ਦੇ ਬੁਲਾਰੇ ਅਭੈ ਵਾਰਤਕ ਨੇ ਸਪਸ਼ਟੀਕਰਨ ਦਿੱਤਾ ਕਿ ਉਨ੍ਹਾਂ ਦਾ ਡਾ. ਦਾਭੋਲਕਰ ਦੇ ਕਤਲ ਨਾਲ ਕੋਈ ਰਿਸ਼ਤਾ ਨਹੀਂ ਹੈ।

ਡਾ. ਦਾਭੋਲਕਰ ਦਾ ਕਤਲ ਮੌਜੂਦਾ ਦੌਰ ਵਿੱਚ ਵਿਗਿਆਨਕ ਸੋਚ ਦੇ ਪਸਾਰੇ ਅਤੇ ਇਸ ਦੀ ਅਹਿਮੀਅਤ ਦਾ ਅੰਦਾਜ਼ਾ ਲਗਾਉਣ ਦਾ ਪੁਰ-ਜ਼ੋਰ ਸੱਦਾ ਹੈ। ਇਹ ਵੇਖਣਾ ਬਣਦਾ ਹੈ ਕਿ ਵਿਗਿਆਨ ਦੀਆਂ ਕਾਢਾਂ ਦਾ ਆਨੰਦ ਮਾਣ ਰਹੇ ਸਮਾਜ ਵਿੱਚ ਵਿਗਿਆਨਕ ਸੋਚ ਇੰਨੀ ਖ਼ਤਰਨਾਕ ਕਿਉਂ ਮੰਨੀ ਜਾ ਰਹੀ ਹੈ? ਇਸ ਨਾਲ ਦਲੀਲ ਰਾਹੀਂ ਸੰਵਾਦ ਕਰਨ ਦੀ ਥਾਂ, ਇਸ ਨੂੰ ਤਾਕਤ ਨਾਲ ਚੁੱਪ ਕਰਵਾਉਣ ਦੀ ਲੋੜ ਕਿਉਂ ਪੈਂਦੀ ਹੈ? ਵਿਗਿਆਨ ਅਤੇ ਵਿਸ਼ਵਾਸ ਵਿਚਲਾ ਸੰਘਰਸ਼ ਅਜ਼ਲਾਂ ਤੋਂ ਚੱਲਦਾ ਆ ਰਿਹਾ ਹੈ। ਦਲੀਲ ਅਤੇ ਅੰਧ-ਵਿਸ਼ਵਾਸ ਵਿਚਲਾ ਸੰਘਰਸ਼ ਲਗਾਤਾਰ ਸਰਕਾਰ ਅਤੇ ਚਰਚ ਦੀ ਸਰਪ੍ਰਸਤੀ ਨਾਲ ਖ਼ੂਨੀ ਰੂਪ ਧਾਰਦਾ ਰਿਹਾ ਹੈ। ਜਦੋਂ ਰੱਬ ਦੀ ਹੋਂਦ ਉੱਤੇ ਕੀਤੇ ਸਵਾਲ ਨੂੰ ਧਰਮ ਜਾਂ ਮੁਲਕ ਦੀ ਪਛਾਣ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਤਾਂ ਇਸ ਜਮ੍ਹਾਂਜੋੜ ਦੇ ਫਾਲਿਆਂ ਤੋਂ ਤਿੱਖੇ ਦੰਦ, ਜਗਿਆਸਾ ਨੂੰ ਆਪਣੇ ਤੈਅ ਕੀਤੇ ਮੰਤਰਾਂ ਦੇ ਜਾਪ ਵਿੱਚ ਤਬਦੀਲ ਕਰਨ ਦਾ ਤਰੱਦਦ ਕਰਦੇ ਰਹੇ ਹਨ। ਸੁਕਰਾਤ ਤੋਂ ਗੈਲੀਲੀਓ ਅਤੇ ਕੌਪਰਨਿਕਸ ਤੋਂ ਮਨਸੂਰ ਤੱਕ ਦੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।

ਗਿਆਨ ਅਤੇ ਵਿਗਿਆਨ ਵਿੱਚ ਸਵਾਲਾਂ ਨਾਲ ਵਾਧਾ ਹੁੰਦਾ ਹੈ। ਗਿਆਨ-ਵਿਗਿਆਨ ਦਾ ਭੰਡਾਰ ਨਵੇਂ ਸਵਾਲਾਂ ਨੂੰ ਜਨਮ ਦਿੰਦਾ ਹੈ। ਇਨ੍ਹਾਂ ਸਵਾਲਾਂ ਦੇ ਜਵਾਬਾਂ ਵਿੱਚ ਨਵਾਂ ਗਿਆਨ-ਵਿਗਿਆਨ ਉਪਜਦਾ ਹੈ। ਇਹੋ ਧਾਰਨਾ ਫਲਸਫੇ ਉੱਤੇ ਲਾਗੂ ਹੁੰਦੀ ਹੈ। ਇਸ ਤਰ੍ਹਾਂ ਗਿਆਨ-ਵਿਗਿਆਨ ਨਿੱਤ ਨਵਾਂ ਹੁੰਦਾ ਹੈ ਅਤੇ ਸਦਾ ਗਤੀ ਵਿੱਚ ਕਾਰਜਸ਼ੀਲ ਰਹਿੰਦਾ ਹੈ। ਰੋਜ਼ਮਰਾ ਜ਼ਿੰਦਗੀ ਵਿੱਚ ਇਹੋ ਧਾਰਨਾ ਕੰਮ ਕਰਦੀ ਹੈ। ਤਜਰਬੇ ਅਤੇ ਨਾ-ਕਾਮਯਾਬੀਆਂ ਤੋਂ ਸਿੱਖ ਕੇ ਛੋਟੀਆਂ-ਵੱਡੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਂਦੀਆਂ ਹਨ। ਨਤੀਜੇ ਵਜੋਂ ਕਦੇ ਕੁਦਰਤੀ ਕਰੋਪੀ ਮੰਨੀਆਂ ਜਾਂਦੀਆਂ ਮੁਸ਼ਕਿਲਾਂ ਹੁਣ ਮਨੁੱਖੀ ਗਿਆਨ ਦੇ ਘੇਰੇ ਵਿੱਚ ਆ ਗਈਆਂ ਹਨ। ਪਲੇਗ ਵਰਗੀ ਬੀਮਾਰੀ ਖ਼ਤਮ ਹੋ ਗਈ ਹੈ। ਪੋਲੀਓ ਖ਼ਤਮ ਹੋਣ ਦੇ ਕੰਢੇ ਪੁੱਜ ਗਿਆ ਹੈ। ਇਸ ਨੂੰ ਖ਼ਤਮ ਕਰਨਾ ਮਨੁੱਖੀ ਸਮਰੱਥਾ ਦੇ ਘੇਰੇ ਵਿੱਚ ਹੈ ਪਰ ਇਸ ਦੀ ਹੋਂਦ ਸਰਕਾਰੀ ਬਦਨੀਅਤ ਕਾਰਨ ਹੀ ਕਾਇਮ ਹੈ। ਇਹ ਧਾਰਨਾ ਰੋਟੀ ਬਣਾਉਣ ਤੋਂ ਲੈ ਕੇ ਕਾਗ਼ਜ਼ ਉੱਤੇ a, ਅ, e ਲਿਖਣ ਜਾਂ ਸੜਕ ਉੱਤੇ ਸਾਈਕਲ ਚਲਾਉਣ ਤੱਕ ਵਰਗੇ ਕੰਮਾਂ ਉੱਤੇ ਲਾਗੂ ਹੁੰਦੀ ਹੈ। ਤਜਰਬੇ ਨਾਲ ਰੋਟੀ ਗੋਲ ਬਣਦੀ ਹੈ, ਕਿਉਂਕਿ ਵੇਲਣਾ ਚਲਾਉਣ ਦਾ ਵਲ ਆ ਜਾਂਦਾ ਹੈ। ਅੱਖਰ ਸਿੱਧੇ ਪੈਂਦੇ ਹਨ ਕਿਉਂਕਿ ਕਲਮ ਫੜਨ ਅਤੇ ਹੱਥ ਦੀ ਹਰਕਤ ਬਾਰੇ ਪਤਾ ਲੱਗ ਜਾਂਦਾ ਹੈ। ਸਾਈਕਲ ਦੋ ਪਹੀਆਂ ਉੱਤੇ ਚੱਲਦੀ ਹੈ ਕਿਉਂਕਿ ਤਜਰਬੇ ਨਾਲ ਹੱਥ ਪਾਉਣ ਅਤੇ ਪੈਰ ਮਾਰਨ ਤੋਂ ਅੱਗੇ ਜਾ ਕੇ ਹਵਾ ਨਾਲ ਸਮਤੋਲ ਬਣਾਉਣਾ ਸਿੱਖ ਲਿਆ ਜਾਂਦਾ ਹੈ। ਇਹੋ ਜਿਹੇ ਕੰਮ ਸਿੱਖਣ ਲਈ ਵਿਗਿਆਨ ਪੜ੍ਹਨ ਦੀ ਲੋੜ ਨਹੀਂ ਪੈਂਦੀ ਪਰ ਜਿਉਂ ਹੀ ਇਨ੍ਹਾਂ ਦੇ ਅਧਿਐਨ ਰਾਹੀਂ ਵਿਗਿਆਨ ਦੀ ਸਮਝ ਆਉਂਦੀ ਹੈ ਤਾਂ ਮਨੁੱਖ ਸਾਹਮਣੇ ਇਸ ਵਿਗਿਆਨ ਰਾਹੀਂ ਆਪਣੀ ਸਮਝ ਨੂੰ ਤਿੱਖਾ ਕਰਨ ਦਾ ਰਾਹ ਖੁੱਲ੍ਹ ਜਾਂਦਾ ਹੈ। 

ਅੱਗ ਅਤੇ ਪਹੀਏ ਵਰਗੀਆਂ ਖੋਜਾਂ ਨੇ ਮਨੁੱਖ ਦੀ ਜ਼ਿੰਦਗੀ ਵਿੱਚ ਮਿਆਰੀ ਤਬਦੀਲੀਆਂ ਕੀਤੀਆਂ ਸਨ। ਉਸ ਤਬਦੀਲੀ ਦਾ ਹੁਣ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ, ਕਿਉਂਕਿ ਹੁਣ ਅਸੀਂ ਇਨ੍ਹਾਂ ਦੀ ਵਰਤੋਂ ਵਿੱਚ ਹੀ ਜ਼ਿੰਦਗੀ ਬਸਰ ਕਰਦੇ ਹਾਂ ਅਤੇ ਇਨ੍ਹਾਂ ਤੋਂ ਬਿਨਾਂ ਜ਼ਿੰਦਗੀ ਦਾ ਕਿਆਸ ਕਰਨਾ ਤੱਕ ਮੁਸ਼ਕਿਲ ਹੈ। ਇਨ੍ਹਾਂ ਤੋਂ ਬਿਨਾਂ ਮਨੁੱਖ ਠੰਢ ਤੋਂ ਬਚਣ ਜਾਂ ਸਿਹਤਮੰਦ ਖਾਣੇ ਲਈ ਆਪਣੀ ਚੋਣ ਉੱਤੇ ਨਿਰਭਰ ਕਰਦਾ ਸੀ ਪਰ ਬਾਅਦ ਵਿੱਚ ਅੱਗ ਦੇ ਸਾਥ ਨਾਲ ਮਨੁੱਖ ਨੇ ਆਪਣੀ ਜੀਭ ਦੇ ਸਵਾਦਾਂ ਦੀ ਬਾਰੀਕੀ ਦਾ ਗਿਆਨ ਹਾਸਲ ਕੀਤਾ। ਅੱਗ ਮਚਾਉਣ ਅਤੇ ਬੁਝਾਉਣ ਦਾ ਤਜਰਬਾ ਹੁਣ ਲੋਹਾ ਪਿਘਲਾਉਣ ਅਤੇ ਪ੍ਰਮਾਣੂ ਵਿਸਫੋਟ ਦੀ ਤਪਸ਼ ਨਾਪਣ ਤੱਕ ਪਹੁੰਚ ਗਿਆ ਹੈ।

ਗਿਆਨ-ਵਿਗਿਆਨ ਨੇ ਮਨੁੱਖ ਦੀ ਜ਼ਿੰਦਗੀ ਨੂੰ ਸਹਿਲ ਬਣਾਇਆ ਹੈ ਜਿਸ ਨੂੰ ਅਪਣਾਉਣ ਵਿੱਚ ਸ਼ੁਰੂਆਤੀ ਸੰਕੋਚ ਤੋਂ ਜ਼ਿਆਦਾ ਵਿਰੋਧ ਨਹੀਂ ਹੋਇਆ। ਗਿਆਨ ਦੀ ਘਾਟ ਕਾਰਨ ਪੈਦਾ ਹੋਈਆਂ ਮਿੱਥਾਂ ਅਤੇ ਧਾਰਨਾਵਾਂ ਦੁਆਲੇ ਰੀਤ-ਰਿਵਾਜ਼ ਅਤੇ ਧਰਮ ਦਾ ਬਹੁਤ ਕੁਝ ਉਸਰਿਆ ਹੈ। ਇਸ ਲਈ ਜਦੋਂ ਵਿਗਿਆਨ ਧਰਤੀ ਦੇ ਗੋਲ ਹੋਣ ਅਤੇ ਇਸ ਦੇ ਸੂਰਜ ਦੁਆਲੇ ਘੁੰਮਦੇ ਹੋਣ ਦਾ ਸਬੂਤ ਪੇਸ਼ ਕਰਦਾ ਹੈ ਤਾਂ ਅੰਜ਼ੀਲ ਵਿੱਚ ਦਰਜ ਧਾਰਮਿਕ ਫਲਸਫਾ ਸਵਾਲ ਦੇ ਘੇਰੇ ਵਿੱਚ ਆਉਂਦਾ ਹੈ। ਅੰਜ਼ੀਲ, ਧਰਮ ਅਤੇ ਚਰਚ ਹੀ ਜ਼ਿੰਦਗੀ ਦਾ ਕੇਂਦਰ ਸਮਝੇ ਜਾਂਦੇ ਸਨ ਪਰ ਹੁਣ ਤਾਂ ਧਰਤੀ ਦਾ ਕੇਂਦਰ ਹੋਣਾ ਵੀ ਸਵਾਲਾਂ ਦੇ ਘੇਰੇ ਵਿੱਚ ਸੀ। ਕੌਪਰਨਿਕਸ ਤੋਂ ਬਾਅਦ ਗੈਲੀਲੀਓ ਦਾ ਚਰਚ ਨੇ ਜ਼ਬਰਦਸਤ ਵਿਰੋਧ ਕੀਤਾ ਪਰ ਧਰਤੀ ਗੋਲ ਰਹੀ ਅਤੇ ਸੂਰਜ ਦੁਆਲੇ ਘੁੰਮਦੀ ਰਹੀ। ਹੁਣ ਵਿਗਿਆਨ ਨੇ ਇਹ ਵੀ ਪਤਾ ਕਰ ਲਿਆ ਹੈ ਕਿ ਧਰਤੀ ਵਿੱਚ ਗੋਲ ਹੋਣ ਦੇ ਨਾਲ-ਨਾਲ ਉਚਾਣ-ਨਿਵਾਣ ਕਿਵੇਂ ਤੈਅ ਹੁੰਦੇ ਹਨ ਜੋ ਸਦੀਆਂ ਵਿੱਚ ਰੂਪ ਬਦਲਦੇ ਹਨ। ਸੂਰਜ ਨਾਲੋਂ ਧਰਤੀ ਦੀ ਦੂਰੀ ਸਦਾ ਇੱਕੋ-ਜਿਹੀ ਨਹੀਂ ਹੁੰਦੀ।

ਡਾ. ਨਰਿੰਦਰ ਦਾਭੋਲਕਰ ਦੇ ਸ਼ਰਧਾਜਲੀ ਲੇਖ ਵਿੱਚ ਐਲਨ ਬੈਰੀ ਨੇ 'ਨਿਊਯਾਰਕ ਟਾਈਮਜ਼' ਵਿੱਚ ਲਿਖਿਆ ਹੈ, "ਡਾ ਦਾਭੋਲਕਰ ਦਾ ਕਤਲ ਹਜ਼ਾਰਾਂ ਸਾਲਾਂ ਤੋਂ ਪੁਰਾਤਨਪੰਥੀਆਂ ਅਤੇ ਸੁਧਾਰਕਾਂ ਵਿੱਚ ਚਲਦੀ ਕੁਸ਼ਤੀ ਵਿੱਚ ਸੱਜਰਾ ਵਾਕਾ ਹੈ। ਜਦੋਂ ਜਾਸੂਸਾਂ ਨੇ ਡਾ. ਦਾਭੋਲਕਰ ਦੇ ਦੁਸ਼ਮਣਾਂ ਦੀ ਫਿਹਰਿਸਤ ਬਣਾਉਣੀ ਸ਼ੁਰੂ ਕੀਤੀ, ਤਾਂ ਇਹ ਬਹੁਤ ਲੰਮੀ ਨਿਕਲੀ। ਉਸ ਨੂੰ ਹਿੰਦੂ ਮੂਲਵਾਦੀ ਜਥੇਬੰਦੀਆਂ ਦੀਆਂ ਧਮਕੀਆਂ ਮਿਲੀਆਂ ਸਨ। ਉਸ ਉੱਤੇ ਚਮਤਕਾਰੀ ਬਾਬਿਆਂ ਦੇ ਗੁੱਸੇ ਵਿੱਚ ਆਏ ਸ਼ਰਧਾਲੂਆਂ ਨੇ ਹਮਲੇ ਕੀਤੇ ਸਨ। ਉਹ ਜਾਟ ਪੰਚਾਇਤੀ ਦੇ ਗ਼ਲਬੇ ਨੂੰ ਸਵਾਲ ਕਰਨ ਕਾਰਨ ਉਨ੍ਹਾਂ ਦੇ ਨਿਸ਼ਾਨੇ ਉੱਤੇ ਸੀ। ਸੂਬਾ ਸਰਕਾਰ ਉਸ ਦੀ ਪਹਿਲਕਦਮੀ ਵਾਲੇ ਬਿੱਲ ਉੱਤੇ ਚੌਦਾਂ (ਦਰਅਸਲ ਅਠਾਰਾਂ) ਸਾਲਾਂ ਤੋਂ ਵਿਚਾਰ ਕਰ ਰਹੀ ਸੀ ਜਿਸ ਤਹਿਤ ਪਸ਼ੂਆਂ ਦੀ ਬਲੀ, ਸੱਪ ਦੇ ਡੰਗੇ ਦਾ ਚਮਤਕਾਰੀ ਇਲਾਜ ਅਤੇ ਜਾਦੂ-ਟੋਣੇ ਵਾਲੇ ਨਗਾਂ ਦੀ ਵਿਕਰੀ ਉੱਤੇ ਪਾਬੰਦੀ ਲੱਗਣੀ ਸੀ।" ਜਦੋਂ ਸਥਾਪਿਤ ਮੱਠਾਂ ਹੇਠਲੀ ਜ਼ਮੀਨ ਦੀ ਦਲੀਲ ਥੋਥੀ ਪੈਂਦੀ ਹੈ ਤਾਂ ਉਨ੍ਹਾਂ ਨੂੰ ਤਕਲੀਫ਼ ਹੁੰਦੀ ਹੈ। ਮੌਜੂਦਾ ਦੌਰ ਵਿੱਚ ਬਹੁਤ ਸਾਰੇ ਚਮਤਕਾਰੀ ਬਾਬਿਆਂ ਅਤੇ ਮਾਤਾਵਾਂ ਦੇ ਵੱਡੇ ਕਾਰੋਬਾਰ ਅਗਿਆਨਤਾ ਕਾਰਨ ਚੱਲਦੇ ਹਨ। ਉਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਪਸਾਰੇ ਲਈ ਅਗਿਆਨਤਾ ਚਾਹੀਦੀ ਹੈ। ਇਸ ਪਸਾਰੇ ਵਿੱਚ ਸਿਆਸਤਦਾਨਾਂ ਅਤੇ ਮੁਨਾਫ਼ਾਖੋਰਾਂ ਦੇ ਹਿੱਤ ਹਨ ਜਿਨ੍ਹਾਂ ਨੂੰ ਅਗਿਆਨਤਾ ਰਾਸ ਆਉਂਦੀ ਹੈ। ਇਸੇ ਲਈ ਵਿਗਿਆਨ ਜਾਂ ਵਿਗਿਆਨੀਆਂ ਦੀ ਥਾਂ ਵਿਗਿਆਨਕ ਸੋਚ ਨੂੰ ਵਧੇਰੇ ਖ਼ਤਰਨਾਕ ਮੰਨਿਆ ਜਾਂਦਾ ਹੈ। ਵਿਗਿਆਨਕ ਸੋਚ ਮਨੁੱਖ ਦੀ ਜਗਿਆਸਾ ਨੂੰ ਤੇਜ਼ ਕਰਦੀ ਹੈ। ਇਹ ਉਸ ਨੂੰ ਹਰ ਚੀਜ਼, ਹਰ ਰੁਝਾਨ, ਹਰ ਸਰਗਰਮੀ ਅਤੇ ਹਰ ਤਰ੍ਹਾਂ ਦੇ ਵਿਹਾਰ ਉੱਤੇ ਸਵਾਲ ਕਰਨ ਦਾ ਬਲ ਦਿੰਦੀ ਹੈ।

ਮੌਜੂਦਾ ਵਿਗਿਆਨਕ ਸੋਚ ਸਵਾਲ ਕਰ ਰਹੀ ਹੈ ਕਿ ਅਕਾਲ, ਸੋਕਿਆਂ, ਹੜ੍ਹਾਂ ਅਤੇ ਕੁਦਰਤੀ ਆਫ਼ਤਾਂ ਦੀ ਮਾਰ ਮਨੁੱਖੀ ਅਣਗਹਿਲੀ ਹੈ। ਇਹ ਸਵਾਲ ਕਰ ਰਹੀ ਹੈ ਕਿ ਜਿਸ ਧਾਰਨਾ ਦੀ ਤਸਦੀਕ ਲਈ ਸਬੂਤ ਅਤੇ ਵਾਰ-ਵਾਰ ਕੀਤਾ ਤਜਰਬਾ ਨਹੀਂ ਹੈ, ਉਸ ਨੂੰ ਵਿਗਿਆਨ ਨਹੀਂ ਮੰਨਿਆ ਜਾ ਸਕਦਾ। ਚਮਤਕਾਰ ਇਸੇ ਘੇਰੇ ਵਿੱਚ ਆਉਂਦਾ ਹੈ। ਧਰਮ ਦੀ ਆੜ ਵਿੱਚ ਉਸਰੇ ਬਾਬਿਆਂ ਅਤੇ ਮਾਤਾਵਾਂ ਦੇ ਮੱਠ ਦਾਅਵਾ ਕਰਦੇ ਹਨ ਕਿ ਉਹ ਚਮਤਕਾਰ ਕਰ ਸਕਦੇ ਹਨ। ਨਤੀਜੇ ਵਜੋਂ ਸ਼ਰਧਾ ਵੱਡਾ ਕਾਰੋਬਾਰ ਬਣਦੀ ਹੈ ਅਤੇ ਪਹਿਲਾਂ ਹੀ ਮੁਸ਼ਕਿਲਾਂ ਵਿੱਚ ਘਿਰਿਆ ਮਨੁੱਖ ਉਨ੍ਹਾਂ ਨੂੰ ਹੋਣੀ ਪ੍ਰਵਾਨ ਕਰ ਲੈਂਦਾ ਹੈ। ਵਿਗਿਆਨਕ ਸੋਚ ਦੇ ਧਾਰਨੀ ਉਨ੍ਹਾਂ ਚਮਤਕਾਰਾਂ ਪਿੱਛੇ ਲੁਕੀਆਂ ਵਿਗਿਆਨਕ ਧਾਰਨਾਵਾਂ ਰਾਹੀਂ ਸਾਬਤ ਕਰਦੇ ਹਨ ਕਿ ਇਹੋ ਚਮਤਕਾਰ ਕੋਈ ਵੀ ਕਰ ਸਕਦਾ ਹੈ। ਉਹ ਸ਼ਰੇਆਮ ਨੁਮਾਇਸ਼ ਰਾਹੀਂ ਦੱਸਦੇ ਹਨ ਕਿ ਸਾਹਮਣੇ ਵਾਲਾ ਤੁਹਾਨੂੰ ਧੋਖਾ ਕਿਵੇਂ ਦੇ ਰਿਹਾ ਹੈ। ਇਸ ਹਾਲਤ ਵਿੱਚ ਮਨੁੱਖ ਆਪਣੀ ਹੋਣੀ ਨੂੰ ਬਦਲਣ ਦਾ ਸਵਾਲ ਕਰੇਗਾ ਤਾਂ ਰਾਜਤੰਤਰ ਨੂੰ ਵੀ ਮੁਸ਼ਕਿਲ ਆਵੇਗੀ। ਇਸੇ ਕਰ ਕੇ ਇਹ ਕਾਰੋਬਾਰ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਚੱਲ ਸਕਦਾ। ਅਸੀਂ ਖ਼ਬਰਾਂ ਪੜ੍ਹਦੇ-ਸੁਣਦੇ ਹਾਂ ਕਿ ਕਿਸ ਬਾਬੇ ਦੀ ਸਿਫ਼ਾਰਿਸ਼ ਨਾਲ ਕੌਣ ਮੰਤਰੀ ਬਣਿਆ; ਕਿਸ ਦੀ ਸਿਫ਼ਾਰਿਸ਼ ਨਾਲ ਕਿਸ ਦੀ ਤਰੱਕੀ ਹੋਈ ਅਤੇ ਕਿਸ ਨੂੰ ਠੇਕੇ ਮਿਲੇ। ਜਦੋਂ ਚਮਤਕਾਰ ਸਵਾਲ ਦੇ ਘੇਰੇ ਵਿੱਚ ਆਉਂਦਾ ਹੈ ਤਾਂ ਇਸ ਸਮੁੱਚੇ ਕਾਰੋਬਾਰ ਉੱਤੇ ਸਵਾਲ ਹੁੰਦਾ ਹੈ। 

ਇਹ ਸਵਾਲ ਸਿਰਫ਼ ਵਿਗਿਆਨ ਦੀ ਖੋਜ, ਧਾਰਨਾਵਾਂ ਅਤੇ ਵਿਗਿਆਨਕ ਯੰਤਰਾਂ ਤੱਕ ਮਹਿਦੂਦ ਨਹੀਂ ਰਹਿੰਦਾ, ਸਗੋਂ ਜ਼ਿੰਦਗੀ ਦੀ ਸਿਆਸੀ, ਆਰਥਿਕ ਅਤੇ ਸੱਭਿਆਚਾਰਕ ਪੱਖਾਂ ਉੱਤੇ ਵੀ ਲਾਗੂ ਹੁੰਦਾ ਹੈ। ਇਹ ਸਵਾਲੀਆ ਬਿਰਤੀ ਵਿਗਿਆਨਕ ਸੋਚ ਹੈ ਜੋ ਫਾਲਿਆਂ ਤੋਂ ਤਿੱਖੇ ਦੰਦਾਂ ਦਾ ਖ਼ੂੰਖ਼ਾਰ ਖ਼ਾਸਾ ਸਾਹਮਣੇ ਲਿਆਉਂਦੀ ਹੈ। ਚਮਤਕਾਰੀ ਬਾਬਿਆਂ, ਮਾਤਾਵਾਂ ਅਤੇ ਸ਼ਰਧਾ ਨਾਲ ਜੁੜੇ ਰੀਤ-ਰਿਵਾਜ਼ ਦੁਆਲੇ ਵਿਗਿਆਨਕ ਸੋਚ ਦੀ ਘੇਰਾਬੰਦੀ ਕੀਤੀ ਜਾਂਦੀ ਹੈ ਕਿਉਂਕਿ ਸ਼ਰਧਾ ਦੇ ਘੇਰਿਆਂ ਵਿੱਚ ਨਫ਼ਰਤ ਫੈਲਾਉਣੀ ਅਤੇ ਸਵਾਲ ਕਰਨ ਵਾਲੀ ਧਿਰ ਨੂੰ ਨਿਸ਼ਾਨੇ ਉੱਤੇ ਲਿਆਉਣਾ ਸੁਖਾਲਾ ਹੁੰਦਾ ਹੈ। ਇਸੇ ਸ਼ਰਧਾ ਦੇ ਆਸਰੇ ਨਾਬਾਲਗ਼ ਕੁੜੀ ਨਾਲ ਵਧੀਕੀ ਦੇ ਇਲਜ਼ਾਮਾਂ ਵਿੱਚ ਘਿਰਿਆ ਆਸਾਰਾਮ ਬਾਪੂ ਯਕੀਨ ਨਾਲ ਬੋਲਦਾ ਹੈ ਕਿ ਉਹ ਬੇਕਸੂਰ ਹੈ ਅਤੇ ਵਧੀਕੀ ਦਾ ਇਲਜ਼ਾਮ ਲਗਾਉਣ ਵਾਲੀ ਕੁੜੀ ਬਹੁਤ ਹੁਸ਼ਿਆਰ ਹੈ। ਉਹ ਪ੍ਰਸ਼ਾਸਨ ਨੂੰ ਆਪਣੇ ਸ਼ਰਧਾਲੂਆਂ ਦੀ ਤਾਕਤ ਦਰਸਾ ਰਿਹਾ ਹੈ ਅਤੇ ਪ੍ਰਸ਼ਾਸਨ ਨੇ ਲੋਕਾਂ ਦੀ ਸ਼ਰਧਾ ਦੇ ਹਵਾਲੇ ਨਾਲ ਹੀ ਆਸਾਰਾਮ ਨੂੰ ਰਾਹਤ ਦੇਣੀ ਹੈ। ਮੌਜੂਦਾ ਸਿਆਸਤ ਵਿੱਚ ਭਾਜਪਾ ਖੁੱਲ੍ਹ ਕੇ ਉਸ ਦੀ ਹਮਾਇਤ ਕਰ ਰਹੀ ਹੈ ਅਤੇ ਕਾਂਗਰਸ 'ਕਾਨੂੰਨ ਆਪਣਾ ਕੰਮ ਕਰੇਗਾ' ਵਾਲੀ ਮੌਕਾ ਟਪਾਉ ਦਲੀਲ ਤੋਂ ਪਿੱਛੇ ਖੜੀ ਹੈ। ਉਮਾ ਭਾਰਤੀ ਨੂੰ ਤਾਂ ਆਸਾਰਾਮ ਦੀ ਬੇਕਸੂਰੀ ਦਾ ਐਲਾਨ ਕਰਨ ਵਿੱਚ ਵੀ ਇਤਰਾਜ਼ ਨਹੀਂ ਹੈ। ਇਸ ਤੋਂ ਬਾਅਦ ਸਬੂਤਾਂ ਅਤੇ ਗਵਾਹਾਂ ਉੱਤੇ ਟਿਕੀ ਅਦਾਲਤੀ ਕਾਰਵਾਈ ਵਿੱਚ ਪੀੜਤ ਦਾ ਪੱਖ ਕਮਜ਼ੋਰ ਹੋ ਜਾਵੇਗਾ। ਆਸਾਰਾਮ ਬਾਪੂ 'ਬੇਕਸੂਰ' ਸਾਬਤ ਹੋਵੇਗਾ ਅਤੇ ਇਸ ਦੀ ਸ਼ਰਧਾ ਦਾ ਘੇਰਾ ਵਧੇਗਾ। ਡਾ. ਨਰਿੰਦਰ ਦਾਭੋਲਕਰ ਬਾਰੇ ਐਲਨ ਬੈਰੀ ਅੱਗੇ ਲਿਖਦੀ ਹੈ, "ਉਹ ਕਈ ਮੁਹਾਜ਼ਾਂ ਉੱਤੇ ਸਰਗਰਮ ਸੀ ਜਿਨ੍ਹਾਂ ਵਿੱਚ ਚੌਗਿਰਦੇ ਤੋਂ ਲੈ ਕੇ ਔਰਤਾਂ ਦੇ ਮਸਲੇ ਸ਼ਾਮਿਲ ਸਨ ਪਰ ਸਭ ਤੋਂ ਜ਼ਿਆਦਾ ਚਰਚਾ ਚਮਤਕਾਰੀ ਬਾਬਿਆਂ ਦਾ ਪਰਦਾ ਚਾਕ ਵਾਲੀ ਮੁਹਿੰਮ ਦੀ ਹੋਈ।" 

ਦਸ ਭੈਣਾਂ-ਭਾਈਆਂ ਦਾ ਸਭ ਤੋਂ ਛੋਟਾ ਡਾ. ਨਰਿੰਦਰ ਦਾਭੋਲਕਰ ਡਾਕਟਰੀ ਪੜ੍ਹਿਆ ਸੀ ਅਤੇ ਉਹ ਬਾਰਾਂ ਸਾਲ ਡਾਕਟਰੀ ਕਰਨ ਤੋਂ ਬਾਅਦ ਸਮਾਜਕ ਕਾਰਕੁਨ ਬਣਿਆ, ਸਮਾਜਕ ਇਨਸਾਫ਼ ਦੀਆਂ ਲਹਿਰਾਂ ਨਾਲ ਜੁੜਿਆ। ਡਾ. ਦਾਭੋਲਕਰ ਦਾ ਵੱਡਾ ਭਰਾ ਸਮਾਜਵਾਦੀ-ਗਾਂਧੀਵਾਦੀ ਸਿੱਖਿਆ-ਸ਼ਾਸਤਰੀ ਦੇਵਦੱਤਾ ਦਾਭੋਲਕਰ ਸੀ ਜੋ ਬਾਅਦ ਵਿੱਚ ਪੁਣੇ ਯੂਨੀਵਰਸਿਟੀ ਦਾ ਉਪ-ਕੁਲਪਤੀ ਬਣਿਆ। ਉਨ੍ਹਾਂ ਦਾ ਵਿਚਾਰਧਾਰਕ ਅਸਰ ਡਾ. ਨਰਿੰਦਰ ਦਾਭੋਲਕਰ ਉੱਤੇ ਵੀ ਹੋਇਆ। ਵਿਦਿਆਰਥੀ ਵਜੋਂ ਨਰਿੰਦਰ ਸ਼ਿਵਾਜੀ ਯੂਨੀਵਰਸਿਟੀ ਦੀ ਕਬੱਡੀ ਟੀਮ ਵਿੱਚ ਖੇਡਿਆ। ਬੰਗਲਾ ਦੇਸ਼ ਖ਼ਿਲਾਫ਼ ਭਾਰਤ ਦੀ ਨੁਮਾਇੰਦਗੀ ਕੀਤੀ। ਸੂਬਾ ਸਰਕਾਰ ਨੇ ਉਸ ਨੂੰ ਸ਼ਿਵਾਜੀ ਛਤਰਾਪਤੀ ਯੁਵਾ ਐਵਾਰਡ ਨਾਲ ਸਨਮਾਨਿਤ ਕੀਤਾ। ਡਾ. ਦਾਭੋਲਕਰ ਸਮਾਜਕ ਕਾਰਕੁਨ ਵਜੋਂ ਬਾਬਾ ਅਧਹਾਵੇ ਦੀ ਅਗਵਾਈ ਵਿੱਚ ਚੱਲ ਰਹੀ 'ਇੱਕ ਪਿੰਡ - ਇੱਕ ਖੂਹ' ਦੀ ਮੁਹਿੰਮ ਨਾਲ ਜੁੜਿਆ। ਇਸ ਮੁਹਿੰਮ ਦਾ ਮਕਸਦ ਮਨੁੱਖ ਨੂੰ ਬਰਾਬਰੀ ਵਾਲਾ ਰੁਤਬਾ ਬੁਲੰਦ ਕੀਤਾ ਗਿਆ ਅਤੇ ਛੂਤ-ਛਾਤ ਦਾ ਵਿਰੋਧ ਕੀਤਾ ਗਿਆ। ਪਿੰਡਾਂ ਵਿੱਚ ਬਣੇ ਜਾਤੀ-ਆਧਾਰਤ ਖੂਹਾਂ ਦੀ ਥਾਂ ਇੱਕੋ ਖੂਹ ਵਿੱਚੋਂ ਪਾਣੀ ਪੀਣ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਜਿਸ ਵਿੱਚੋਂ ਹਰ ਜਾਤ ਦੇ ਲੋਕ ਪਾਣੀ ਪੀ ਸਕਦੇ ਸਨ। ਬਾਬਾ ਅੰਬੇਦਕਰ ਦੇ ਵਿਚਾਰ ਮੁਤਾਬਕ ਇਹ ਮੁਹਿੰਮ ਪਾਣੀ ਉੱਤੇ ਮਨੁੱਖੀ ਹਕੂਕ ਦੀ ਦਾਅਵੇਦਾਰੀ ਦੀ ਤਰਜ਼ਮਾਨੀ ਕਰਦੀ ਸੀ। ਮੁਹਿੰਮ ਪਿੱਛੇ ਡਾ. ਅੰਬੇਦਕਰ ਦੀ ਅਗਵਾਈ ਵਿੱਚ 1927 ਦੌਰਾਨ ਪਾਣੀ ਲਈ ਲੜੇ ਗਏ ਸੰਘਰਸ਼ਾਂ ਦਾ ਇਤਿਹਾਸ ਸੀ। ਜਾਤੀ ਤੋੜਨ ਅਤੇ ਬਰਾਬਰ ਸਮਾਜਕ ਰੁਤਬੇ ਦੀ ਲੜਾਈ ਦਾ ਬਾਨਣੂੰ ਖੂਹ ਦੁਆਲੇ ਬੰਨ੍ਹਿਆ ਜਾ ਰਿਹਾ ਸੀ ਜੋ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਸੀ। ਇਸ ਦਲੀਲ ਦਾ ਆਪਣਾ ਸਮਾਜ ਸ਼ਾਸਤਰ ਹੈ ਅਤੇ ਵਿਗਿਆਨ ਵੀ: ਮਨੁੱਖ ਬਰਾਬਰ ਹੈ ਅਤੇ ਪਾਣੀ ਕਿਸੇ ਦੇ ਹੱਥ ਲਗਾਉਣ ਨਾਲ ਭਿੱਟਿਆ ਨਹੀਂ ਜਾਂਦਾ। ਇਸੇ ਦਲੀਲ ਦਾ ਪਸਾਰਾ ਡਾ. ਦਾਭੋਲਕਰ ਨੂੰ ਔਰਤਾਂ ਨੂੰ ਮੰਦਿਰਾਂ ਵਿੱਚ ਜਾ ਕੇ ਪੂਜਾ-ਪਾਠ ਦਾ ਹੱਕ ਦਿਵਾਉਣ ਵਾਲੀ ਮੁਹਿੰਮ ਦਾ ਹਿੱਸਾ ਬਣਾਉਂਦਾ ਹੈ। ਬਰਾਬਰ ਦੇ ਮਨੁੱਖ ਵਜੋਂ ਔਰਤ ਮੰਦਿਰਾਂ ਵਿੱਚ ਕਿਉਂ ਨਹੀਂ ਜਾ ਸਕਦੀ? 

ਹੌਲੀ-ਹੌਲੀ ਉਸ ਦੀ ਬਿਰਤੀ ਅੰਧ-ਵਿਸ਼ਵਾਸ ਵਿਰੋਧੀ ਮੁਹਿੰਮ ਨਾਲ ਵਧੇਰੇ ਜੁੜਦੀ ਗਈ। ਉਹ ਅਖਿਲ ਭਾਰਤੀ ਅੰਧ-ਸ਼ਰਧਾ ਨਿਰਮੂਲਨ ਸਮਿਤੀ ਨਾਲ ਜੁੜ ਗਿਆ। ਬਾਅਦ ਵਿੱਚ ਡਾ. ਨਰਿੰਦਰ ਦਾਭੋਲਕਰ ਨੇ 1989 ਵਿੱਚ ਮਹਾਂਰਾਸ਼ਟਰ ਅੰਧ-ਸ਼ਰਧਾ ਨਿਰਮੂਲਨ ਸਮਿਤੀ ਬਣਾਈ। ਚਮਤਕਾਰਾਂ, ਤਾਂਤਰਿਕਾਂ ਦਾ ਵਿਰੋਧ ਕਰਦੇ ਹੋਏ ਸਤਾਰਾ ਵਿੱਚ ਮਨੋਰੋਗੀਆਂ ਅਤੇ ਅੰਧ-ਸ਼ਰਧਾ ਦਾ ਸ਼ਿਕਾਰ ਮਰੀਜ਼ਾਂ ਲਈ 'ਪਰਿਵਰਤਨ' ਨਾਮ ਦਾ ਮੁੜ-ਵਸੇਬਾ ਕੇਂਦਰ ਬਣਾਇਆ। ਡਾ. ਦਾਭੋਲਕਰ ਇਸ ਦੇ ਬਾਨੀਆਂ ਵਿੱਚ ਸ਼ਾਮਿਲ ਸਨ। ਉਹ ਮਰਾਠੀ ਹਫ਼ਤਾਵਾਰੀ 'ਸਾਧਨਾ' ਦਾ ਸੰਪਾਦਕ ਸੀ ਜੋ ਸਾਨੇ ਗੁਰੂਜੀ ਨੇ ਸ਼ੁਰੂ ਕੀਤਾ ਸੀ। ਸੰਨ 1999 ਤੋਂ 2010 ਤੱਕ ਫੈਡਰੇਸ਼ਨ ਆਫ਼ ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨਜ਼ ਦੇ ਉਪ-ਪ੍ਰਧਾਨ ਰਹੇ। ਇਸੇ ਦੌਰਾਨ ਡਾ. ਦਾਭੋਲਕਰ ਮਹਾਂਰਾਸ਼ਟਰ ਵਿੱਚ ਉਠੀਆਂ ਕਈ ਲਹਿਰਾਂ ਦਾ ਹਿੱਸਾ ਰਿਹਾ। ਇਨ੍ਹਾਂ ਵਿੱਚ ਦਲਿਤਾਂ ਲਈ ਸਮਾਜਕ ਬਰਾਬਰੀ ਅਤੇ ਮਰਾਠਵਾੜਾ ਯੂਨੀਵਰਸਿਟੀ ਦਾ ਨਾਮ ਬਾਬਾ ਅੰਬੇਦਕਰ ਦੇ ਨਾਮ ਉੱਤੇ ਰੱਖਣ ਦੀਆਂ ਮੁਹਿੰਮਾਂ ਸ਼ਾਮਿਲ ਸਨ।

ਪਾਣੀ ਦੇ ਹਕੂਕ ਦੀ ਮੁਹਿੰਮ ਨਾਲ ਸਮਾਜਕ ਜ਼ਿੰਦਗੀ ਸ਼ੁਰੂ ਕਰਨ ਵਾਲੇ ਡਾ. ਦਾਭੋਲਕਰ ਦੀ ਆਖ਼ਰੀ ਮੁਹਿੰਮ ਵੀ ਪਾਣੀ ਦੇ ਮਾਮਲੇ ਵਿੱਚ ਸੀ। ਇਸੇ ਸਾਲ ਅਪਰੈਲ ਦੌਰਾਨ ਮਹਾਂਰਾਸ਼ਟਰ ਵਿੱਚ 1972 ਤੋਂ ਬਾਅਦ ਦਾ ਸਭ ਤੋਂ ਵੱਡਾ ਸੋਕਾ ਪਿਆ ਹੋਇਆ ਸੀ ਤਾਂ ਆਸਾਰਾਮ ਬਾਪੂ ਹੋਲੀ ਦੇ ਜਸ਼ਨਾਂ ਲਈ ਨਾਗਪੁਰ ਦੇ ਕਸਤੁਰ ਚੰਦ ਪਾਰਕ ਵਿੱਚ ਰੋਜ਼ਾਨਾ ਘੱਟੋ-ਘੱਟ ਪੰਜਾਹ ਹਜ਼ਾਰ ਲੀਟਰ ਪਾਣੀ ਵਹਾ ਰਿਹਾ ਸੀ। ਡਾ. ਦਾਭੋਲਕਰ ਦੀ ਅਗਵਾਈ ਵਿੱਚ 'ਮਹਾਂਰਾਸ਼ਟਰ ਅੰਧ-ਸ਼ਰਧਾ ਨਿਰਮੂਲਨ ਸਮਿਤੀ' ਨੇ ਪਾਣੀ ਦੀ ਇਸ ਬਰਬਾਦੀ ਦਾ ਵਿਰੋਧ ਕੀਤਾ। ਨਾਗਪੁਰ ਮਿਉਂਸਪਲ ਕਾਰਪੋਰੇਸ਼ਨ ਨੇ ਅਗਲੇ ਦਿਨ ਕਾਰਵਾਈ ਕੀਤੀ ਅਤੇ ਪਾਣੀ ਦੇਣ ਉੱਤੇ ਪਾਬੰਦੀ ਲਗਾ ਦਿੱਤੀ। ਆਸਾਰਾਮ ਨੇ ਅਗਲੇ ਦਿਨ ਇਸੇ ਤਰਜ਼ ਦਾ ਜਸ਼ਨ ਨਵੀਂ ਮੁੰਬਈ ਵਿੱਚ ਰੱਖਿਆ ਸੀ ਪਰ ਮਾਲ ਮੰਤਰੀ ਬਾਲਾ ਸਾਹੇਬ ਥੋਰਟ ਨੇ ਮੁਕਾਮੀ ਪ੍ਰਸ਼ਾਸਨ ਨੂੰ ਹਿਦਾਇਤ ਜਾਰੀ ਕੀਤੀ ਕਿ ਇਸ ਤਰ੍ਹਾਂ ਪਾਣੀ ਦੀ ਬਰਬਾਦੀ ਦੀ ਛੋਟ ਨਹੀਂ ਦਿੱਤੀ ਜਾ ਸਕਦੀ। ਥੋਰਟ ਨੇ ਵਿਧਾਨ ਸਭਾ ਵਿੱਚ ਕਿਹਾ, "ਜਦੋਂ ਪਾਣੀ ਦੀ ਕਿੱਲਤ ਮਾਰੂ ਹੋ ਰਹੀ ਹੈ ਤਾਂ ਅਸੀਂ ਇਸ ਤਰ੍ਹਾਂ ਪਾਣੀ ਦੀ ਬਰਬਾਦੀ ਨਹੀਂ ਕਰ ਸਕਦੇ।" ਵਿਰੋਧੀ ਧਿਰ ਦੇ ਭਾਜਪਾਈ ਆਗੂ ਵਿਨੋਦ ਤਾਵਦੇ ਨੇ ਕਿਹਾ ਸੀ, "ਵਹਾਂ ਆਦਮੀ ਪਾਨੀ ਕੇ ਲੀਏ ਤਰਸੇ, ਔਰ ਜਹਾਂ ਰੰਗ ਬਰਸੇ। ਮਨ ਕੋ ਵੇਦਨਾ ਦੇਨੇ ਵਾਲੀ ਬਾਤ ਹੈ।" ਆਸਾਰਾਮ ਦੇ ਸ਼ਰਧਾਲੂਆਂ ਨੇ ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਨਿੱਜੀ ਸਰੋਤਾਂ ਤੋਂ ਪਾਣੀ ਦਾ ਬੰਦੋਬਸਤ ਕੀਤਾ ਅਤੇ ਨਾਗਪੁਰ ਤੋਂ ਵਧੇਰੇ ਪਾਣੀ ਵਹਾਇਆ। ਇਨ੍ਹਾਂ ਸ਼ਰਧਾਲੂਆਂ ਨੇ ਪੱਥਰਾਉ ਵੀ ਕੀਤੀ ਅਤੇ ਆਲੋਚਨਾ ਤੋਂ ਖ਼ਫ਼ਾ ਹੋ ਕੇ ਪੱਤਰਕਾਰਾਂ ਉੱਤੇ ਹਮਲਾ ਵੀ ਕੀਤਾ। ਤਿੰਨ ਪੱਤਰਕਾਰ ਜ਼ਖ਼ਮੀ ਹੋਏ। ਆਸਾਰਾਮ ਬਾਪੂ ਨੇ ਸਮਾਗਮ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਹਰ ਜਣੇ ਪਿੱਛੇ '50 ਗਰਾਮ' ਪਾਣੀ ਵਰਤਿਆ ਹੈ। ਉਸ ਦੀ ਹਿੰਦੀ ਵਿੱਚ ਕੀਤੀ ਤਕਰੀਰ ਵਿੱਚ ਦਰਜ ਹੈ, "ਮੀਡੀਆ ਕਹਿੰਦਾ ਹੈ ਕਿ ਮੈਂ ਪਾਣੀ ਬਰਬਾਦ ਕਰਦਾ ਹਾਂ। ਹੁਣ ਮੈਂ ਉਹ ਕਰਾਂ ਜੋ ਇਹ ਹਰਾਮੀ ਚਾਹੁੰਦੇ ਹਨ।" ਸਵਾਲ ਇਹ ਬੋਲ-ਬਾਣੀ ਅਤੇ ਪੱਤਰਕਾਰਾਂ ਉੱਤੇ ਹੋਏ ਹਮਲੇ ਦੇ ਆਪਣੀ ਰਿਸ਼ਤੇ ਦਾ ਹੈ। ਇਸ ਤਕਰੀਰ ਤੋਂ ਬਾਅਦ ਸ਼ਰਧਾਲੂਆਂ ਨੇ ਬਾਘੀਆਂ ਪਾਈਆਂ ਸਨ ਅਤੇ ਮਹਾਂਰਾਸ਼ਟਰ ਦੇ ਗ੍ਰਹਿ ਮੰਤਰੀ ਆਰ.ਆਰ. ਪਾਟਿਲ ਨੇ ਤਸਦੀਕ ਕੀਤੀ ਸੀ ਕਿ ਇਸ ਭੜਕਾਊ ਤਕਰੀਰ ਤੋਂ ਬਾਅਦ ਪੱਤਰਕਾਰਾਂ ਉੱਤੇ ਹਮਲਾ ਹੋਇਆ ਹੈ। ਇਹ ਬਿਆਨ ਆਪਣੀ ਥਾਂ ਉੱਤੇ ਠੀਕ ਹੈ ਪਰ ਪਾਬੰਦੀ ਲਗਾਉਣ ਦੇ ਬਾਵਜੂਦ ਪਾਣੀ ਦੀ ਇਸ ਤਰ੍ਹਾਂ ਹੋ ਰਹੀ ਬਰਬਾਦੀ ਨੂੰ ਰੋਕਿਆ ਨਹੀਂ ਗਿਆ। ਪਾਣੀ ਦੀ ਬਰਬਾਦੀ ਨੂੰ ਜਾਇਜ਼ ਕਰਾਰ ਦੇਣ ਵਾਲੀ ਤਕਰੀਰ ਦੀ ਤਰਜ਼ ਉੱਤੇ ਹੀ ਆਸਾਰਾਮ ਨੇ ਹੁਣ ਕੁੜੀ ਨਾਲ ਵਧੀਕੀ ਕਰਨ ਦਾ ਇਲਜ਼ਾਮ ਲੱਗਣ ਤੋਂ ਬਾਅਦ ਤਕਰੀਰ ਕੀਤੀ ਹੈ। ਇਸ ਤਰ੍ਹਾਂ ਆਸਾਰਾਮ ਰਾਹੀਂ ਸ਼ਰਧਾ ਦੇ ਕਾਰੋਬਾਰ ਦਾ ਚੌਗਿਰਦੇ, ਔਰਤ, ਗ਼ਰੀਬ ਅਤੇ ਦਲੀਲ ਵਿਰੋਧੀ ਖ਼ਾਸਾ ਉਭਰ ਕੇ ਸਾਹਮਣੇ ਆਉਂਦਾ ਹੈ।

ਸ਼ਰਧਾ ਦੇ ਇਸ ਕਾਰੋਬਾਰ ਉੱਤੇ ਵਿਗਿਆਨਕ ਸੋਚ ਸਵਾਲ ਕਰਦੀ ਹੈ ਤਾਂ ਸਿਆਸਤਦਾਨ ਅਤੇ ਰਾਜਤੰਤਰ ਇਸ ਦੇ ਘੇਰੇ ਤੋਂ ਬਾਹਰ ਨਹੀਂ ਹੁੰਦਾ। ਪਾਣੀ ਦੇ ਨਾਮ ਉੱਤੇ ਉਹ ਵਿਗਿਆਨਕ ਸੋਚ ਦਾ ਖੁੱਲ੍ਹ ਕੇ ਵਿਰੋਧ ਨਹੀਂ ਕਰ ਸਕਦੇ; ਸੋ ਨੁਮਾਇਸ਼ੀ ਪਾਬੰਦੀਆਂ ਲਗਾਉਂਦੇ ਹਨ ਅਤੇ ਬਿਆਨ ਦਿੰਦੇ ਹਨ ਪਰ ਬਰਬਾਦੀ ਨੂੰ ਰੋਕਣ ਦਾ ਕੰਮ ਸੰਜੀਦਗੀ ਨਾਲ ਨਹੀਂ ਕਰਦੇ। ਇਹ ਪਾਣੀ ਸੋਕੇ ਦੀ ਮਾਰ ਵਿੱਚ ਆਏ ਗ਼ਰੀਬ ਤਬਕੇ ਲਈ ਜ਼ਿਆਦਾ ਜ਼ਰੂਰੀ ਸੀ। ਜੇ ਪਾਣੀ ਆਸਾਰਾਮ ਬਾਪੂ ਤੋਂ ਬਚੇਗਾ ਤਾਂ ਸਵਾਲ ਆਏਗਾ ਕਿ ਰਾਜਤੰਤਰ ਇਸ ਨੂੰ ਗ਼ਰੀਬਾਂ ਦੀ ਪਹੁੰਚ ਵਿੱਚ ਲਿਆਉਣ ਦਾ ਕੰਮ ਕਿਉਂ ਨਹੀਂ ਕਰਦਾ? ਸ਼ਰਧਾਂਜਲੀ ਲੇਖ ਵਿੱਚ ਡਾ. ਨਰਿੰਦਰ ਦਾਭੋਲਕਰ ਦਾ ਪੁਰਾਣਾ ਸਾਥੀ ਅਤੇ ਇੰਡੀਅਨ ਰੈਸ਼ਨੈਲਿਸਟ ਐਸੋਸੀਏਸ਼ਨ ਦਾ ਪ੍ਰਧਾਨ ਸਨਲ ਇਡਾਮਾਰੂਕੂ ਲਿਖਦਾ ਹੈ, "ਜੇ ਅਸੀਂ ਆਪਣੇ ਲੋਕਾਂ ਨੂੰ ਅਗਿਆਨਤਾ, ਪਛੜੇਵੇਂ, ਸ਼ੋਸ਼ਣ ਅਤੇ ਬੇਮਾਅਨੀ ਤਕਲੀਫ਼ਾਂ ਦੇ ਜਕੜਪੰਜੇ ਤੋਂ ਕੱਢ ਕੇ ਮਾਣ ਇੱਜ਼ਤ ਵਾਲੀ ਜ਼ਿੰਦਗੀ ਦੀ ਸੂਹੀ ਸਵੇਰ ਨਾਲ ਨਵਾਜਣਾ ਚਾਹੁੰਦੇ ਹਾਂ ਤਾਂ ਹੁਣ ਪਿੱਛੇ ਮੁੜਨ ਦੇ ਰਾਹ ਬੰਦ ਹੋ ਗਏ ਹਨ। ਅਸੀਂ ਹਿੰਦੋਸਤਾਨ ਦੀ ਆਜ਼ਾਦੀ ਦੀ ਦੂਜੀ ਲੜਾਈ ਦੇ ਪਿੜ ਵਿੱਚ ਹਾਂ ਜੋ 'ਕਰੋ ਜਾਂ ਮਰੋ' ਵਾਲੇ ਪੜਾਅ ਉੱਤੇ ਪਹੁੰਚ ਗਈ ਹੈ।" ਇਹ ਵਿਗਿਆਨਕ ਸੋਚ ਦੇ ਪਸਾਰੇ ਦੀ ਲੜਾਈ ਹੈ।

ਡਾ. ਦਾਭੋਲਕਰ ਨੇ ਆਪਣੀ ਲੜਾਈ ਨੂੰ ਆਵਾਮੀ ਪੱਧਰ ਉੱਤੇ ਅੱਗੇ ਵਧਾਇਆ ਅਤੇ ਨਾਲੋ-ਨਾਲ ਵਿਧਾਨ ਸਭਾ ਵਿੱਚ ਵੀ ਢੁਕਵੀਂਆਂ ਕਾਨੂੰਨੀ ਪੇਸ਼ਬੰਦੀਆਂ ਲਈ ਪਹਿਲਕਦਮੀ ਕੀਤੀ। ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ 'ਜਾਦੂ ਟੂਣੇ ਅਤੇ ਅੰਧ-ਵਿਸ਼ਵਾਸ ਵਿਰੋਧੀ ਬਿੱਲ' ਦਾ ਖਰੜਾ 1995 ਤੋਂ ਲਟਕਦਾ ਆ ਰਿਹਾ ਹੈ। ਹੁਣ ਡਾ. ਦਾਭੋਲਕਰ ਦੇ ਕਤਲ ਤੋਂ ਬਾਅਦ ਵਾਲੇ ਭਾਵੁਕ ਮਾਹੌਲ ਵਿੱਚ ਇਸ ਨੂੰ ਆਰਡੀਨੈਂਸ ਵਜੋਂ ਲਾਗੂ ਕੀਤਾ ਗਿਆ ਹੈ। ਡਾ. ਦਾਭੋਲਕਰ ਅਜਿਹੀਆਂ ਕਾਹਲਕਦਮੀ ਵਾਲੀਆਂ ਪ੍ਰਾਪਤੀਆਂ ਦਾ ਧਾਰਨੀ ਨਹੀਂ ਸੀ। ਦੁੱਖ ਵੰਡਾਉਣ ਆਏ ਲੋਕਾਂ ਨਾਲ ਗੱਲਾਂ ਕਰਦਾ ਡਾ. ਦਾਭੋਲਕਰ ਦਾ ਪੁੱਤਰ ਹਮੀਦ ਦਾਭੋਲਕਰ,  ਪੱਤਰਕਾਰ ਐਲਨ ਬੈਰੀ ਨੂੰ ਸਾਫ਼ ਕਰਦਾ ਹੈ, "ਉਹ ਜਾਣਦੇ ਸੀ ਕਿ ਅਜਿਹੀਆਂ ਲੜਾਈਆਂ ਉਮਰਾਂ ਤੱਕ ਲੜੀਆਂ ਜਾਂਦੀਆਂ ਹਨ। ਇਹ ਸਫ਼ਰ ਕੌਪਰਨਿਕਸ ਨਾਲ ਸ਼ੁਰੂ ਹੋਇਆ ਸੀ। ਇਸ ਵੇਲੇ ਮਨੁੱਖ ਦੀ ਜ਼ਿੰਦਗੀ ਤਕਰੀਬਨ 70-80 ਸਾਲ ਹੁੰਦੀ ਹੈ ਜਿਸ ਦੌਰਾਨ ਬਹੁਤ ਘੱਟ ਤਬਦੀਲੀ ਵੇਖੀ ਜਾ ਸਕਦੀ ਹੈ।"

ਡਾ. ਨਰਿੰਦਰ ਦੇ ਕਤਲ ਤੋਂ ਅਗਲੇ ਦਿਨ ਪੁਣੇ ਵਿੱਚ 'ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ' ਦੇ ਵਿਦਿਆਰਥੀਆਂ ਨੇ ਫ਼ਿਲਮਸਾਜ਼ ਆਨੰਦ ਪਟਵਰਧਨ ਅਤੇ 'ਕਬੀਰ ਕਲਾ ਮੰਚ' ਨੂੰ ਸੱਦਿਆ ਸੀ। ਆਨੰਦ ਦੀ ਫ਼ਿਲਮ 'ਜੈ ਭੀਮ ਕਾਮਰੇਡ' ਪਰਦਾਪੇਸ਼ ਕੀਤੀ ਗਈ ਅਤੇ 'ਕਬੀਰ ਕਲਾ ਮੰਚ' ਨੇ ਆਪਣੀ ਪੇਸ਼ਕਾਰੀ ਦਿੱਤੀ। ਸਮਾਗਮ ਤੋਂ ਬਾਅਦ ਪ੍ਰਬੰਧਕਾਂ ਉੱਤੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ 'ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ' ਦੇ ਕਾਰਕੁਨਾਂ ਨੇ ਹਮਲਾ ਕੀਤਾ। ਇਸ ਤੋਂ ਬਾਅਦ ਆਨੰਦ ਦਾ ਬਿਆਨ ਇਨ੍ਹਾਂ ਹਮਲਿਆਂ ਵਿੱਚੋਂ ਮੁਲਕ ਵਿੱਚ ਫੈਲ ਰਹੇ ਤੰਗਨਜ਼ਰੀ ਦੇ ਰੁਝਾਨ ਦੀ ਨਿਸ਼ਾਨਦੇਹੀ ਕਰਦਾ ਹੈ, "ਦਾਭੋਲਕਰ ਨੇ ਆਪਣੇ ਕੰਮ ਦੀ ਬਹੁਤ ਵੱਡੀ ਕੀਮਤ ਅਦਾ ਕੀਤੀ ਹੈ। ਇਹ ਕਤਲ ਅਤੇ ਬਾਅਦ ਵਿੱਚ ਕਬੀਰ ਕਲਾ ਮੰਚ ਉੱਤੇ ਹੋਇਆ ਹਮਲਾ ਸਾਡੇ ਮੁਲਕ ਵਿੱਚ ਵਧ ਰਹੀ ਤੰਗਨਜ਼ਰੀ ਦੀ ਨਮਾਇੰਦਗੀ ਕਰਦੇ ਹਨ। ਇਸ ਵੇਲੇ ਭਾਜਪਾ ਅਤੇ ਸ਼ਿਵ ਸੈਨਾ ਸਮੇਤ ਛੋਟੀਆਂ ਹਿੰਦੂ ਬੁਨਿਆਦਪ੍ਰਸਤ ਜੁੰਡਲੀਆਂ ਕਹਿ ਰਹੀਆਂ ਹਨ ਕਿ ਉਨ੍ਹਾਂ ਨੇ ਦਾਭੋਲਕਰ ਦਾ ਕਤਲ ਨਹੀਂ ਕੀਤਾ ਪਰ ਉਸ ਦਾ ਵਿਰੋਧ ਕਰਨ ਦੀ ਗੱਲ ਕਬੂਲ ਕਰ ਰਹੀਆਂ ਹਨ। ਲੰਘੀ ਰਾਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਇਸ ਪਾਖੰਡੀ ਪਰਦੇ ਨੂੰ ਚਾਕ ਕਰ ਦਿੱਤਾ ਹੈ। ਜਦੋਂ ਤੁਸੀਂ ਕਿਸੇ ਨੂੰ ਦੇਸ਼-ਧ੍ਰੋਹੀ ਨਕਸਲਵਾਦੀ ਕਰਾਰ ਦੇ ਸਕਦੇ ਹੋਵੋਂ ਤਾਂ ਤੰਗਨਜ਼ਰੀ ਦਾ ਸ਼ਰੇਬਾਜ਼ਾਰ ਇਜ਼ਹਾਰ ਸੁਖਾਲਾ ਹੋ ਜਾਂਦਾ ਹੈ।" ਆਨੰਦ ਦੇ ਬਿਆਨ ਨੂੰ ਸਨਲ ਇਡਾਮਾਰੂਕੂ ਦੇ ਇਸ ਬਿਆਨ ਨਾਲ ਜੋੜ ਕੇ ਪੜ੍ਹਿਆ ਜਾਣਾ ਬਣਦਾ ਹੈ, "ਅੰਧ-ਵਿਸ਼ਵਾਸ ਵਿਰੋਧੀ ਮੁਹਿੰਮ ਦੇ ਆਗੂ ਦਾ ਬੇਕਿਰਕ ਕਤਲ ਮੌਜੂਦਾ ਹਾਲਾਤ ਦਾ ਖ਼ਾਸਾ ਉਘਾੜਦਾ ਹੈ। ਨਾਲੋ-ਨਾਲ ਇਹ ਸਾਡੇ ਕੰਮ ਦੀ ਵਧ ਰਹੀ ਅਹਿਮੀਅਤ ਅਤੇ ਮੋਕਲੇ ਹੁੰਦੇ ਘੇਰੇ ਦੀ ਨਿਸ਼ਾਨੀ ਵੀ ਹੈ। ਇਸ ਵੇਲੇ ਤਰਕਸ਼ੀਲ ਸੋਚ ਅਗਾਂਹ ਵਧ ਰਹੀ ਹੈ ਅਤੇ ਬੁਨਿਆਦਪ੍ਰਸਤਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ। ਉਹ ਇਸ ਵੇਲੇ ਧਮਕੀਆਂ, ਤਸ਼ੱਦਦ ਅਤੇ ਕਤਲ ਵਰਗੇ ਮੱਧ-ਯੁੱਗੀ ਹਥਕੰਡਿਆਂ ਨਾਲ ਬਾਜ਼ੀ ਪਲਟਣ ਦੀ ਆਖ਼ਰੀ ਚਾਲ ਚਲ ਰਹੇ ਹਨ। ਇਹ ਉਨ੍ਹਾਂ ਦਾ ਆਖ਼ਰੀ ਹਥਿਆਰ ਹੈ।" ਡਾ. ਨਰਿੰਦਰ ਦਾ ਲਗਾਤਾਰ ਵਿਰੋਧ ਕਰਨ ਵਾਲੀ ਜਥੇਬੰਦੀ ਹਿੰਦੂ ਜਾਗ੍ਰਿਤੀ ਸਮਿਤੀ ਦੀ ਵੈੱਬਸਾਇਟ ਉੱਤੇ ਹੁਣ ਵੀ ਦਰਜ ਹੈ ਕਿ ਉਨ੍ਹਾਂ ਨੇ 27 ਜਨਵਰੀ 2010 ਨੂੰ ਡਾ. ਨਰਿੰਦਰ ਦਾਭੋਲਕਰ ਦਾ ਪੁਣੇ ਵਿੱਚ ਭਾਸ਼ਨ ਰੁਕਵਾਉਣ ਲਈ ਲਾਮਬੰਦੀ ਕੀਤੀ ਸੀ। ਵੈੱਬਸਾਈਟ ਦੀ ਲਿਖਤ ਹੈ, "ਪੁਣੇ ਯੂਨੀਵਰਸਿਟੀ ਦੇ ਹਿਊਮੈਨੀਟੀਜ਼ ਐਂਡ ਸ਼ੋਸ਼ਲ ਸਾਇੰਸਜ਼ ਡਿਪਾਰਟਮੈਂਟ ਨੇ ਮਹਾਂਰਾਸ਼ਟਰ ਅੰਧ-ਸ਼ਰਧਾ ਅਨਮੂਲਨ ਸਮਿਤੀ ਦੇ ਬਦਨਾਮ ਹਿੰਦੂ ਵਿਰੋਧੀ ਆਗੂ ਡਾ. ਨਰਿੰਦਰ ਦਾਭੋਲਕਰ ਦਾ ਭਾਸ਼ਣ 27 ਜਨਵਰੀ ਨੂੰ ਸ਼ਾਮੀ ਚਾਰ ਵਜੇ ਸ਼ਾਤੀ ਨਾਮਾਦੇਵ ਹਾਲ ਵਿੱਚ ਰੱਖਿਆ ਹੈ। ਡਾ. ਨਰਿੰਦਰ ਦਾਭੋਲਕਰ ਆਪਣੀਆਂ ਹਿੰਦੂ ਵਿਰੋਧੀ ਤਕਰੀਰਾਂ ਲਈ ਜਾਣੇ ਜਾਂਦੇ ਹਨ। ਉਹ ਹਿੰਦੂ ਧਰਮ, ਇਸ ਦੇ ਰੀਤ-ਰਿਵਾਜ਼ ਅਤੇ ਹਿੰਦੂ ਸੰਤਾਂ ਦੀਆਂ ਬਦਖੋਹੀਆਂ ਕਰਦੇ ਹਨ। ਇਸ ਕਰ ਕੇ ਹਰ ਹਿੰਦੂ ਦਾ ਫ਼ਰਜ਼ ਹੈ ਕਿ ਇਸ ਭਾਸ਼ਣ ਨੂੰ ਰੱਦ ਕਰਵਾਉਣ ਵਿੱਚ ਕਾਨੂੰਨ ਦੇ ਘੇਰੇ ਵਿੱਚ ਰਹਿ ਕੇ ਵਿਰੋਧ ਕੀਤਾ ਜਾਵੇ।" ਇਨ੍ਹਾਂ ਦਾ ਕਾਨੂੰਨੀ ਘੇਰੇ ਵਿੱਚ ਰਹਿਣ ਵਾਲਾ ਜਾਬਤਾ ਕੌਣ ਨਹੀਂ ਜਾਣਦਾ।

ਆਨੰਦ ਦੀ ਦਲੀਲ ਮੌਜੂਦਾ ਹਾਲਾਤ ਦੀ ਕਰੂਰਤਾ ਨੂੰ ਬਿਆਨ ਕਰਦੀ ਹੈ। ਕਤਲ ਤੋਂ ਬਾਅਦ ਡਾ. ਨਰਿੰਦਰ ਦਾਭੋਲਕਰ ਬਾਬਤ ਚਰਚਾ ਅੰਧ-ਵਿਸ਼ਵਾਸ਼ ਬਨਾਮ ਵਿਗਿਆਨਕ ਸੋਚ ਹੋ ਰਹੀ ਹੈ। ਇਸ ਦਲੀਲ ਵਿੱਚ ਸ਼ਰੇਆਮ ਖੜ੍ਹੇ ਹੋਣਾ ਬੁਨਿਆਦਪ੍ਰਸਤਾਂ ਲਈ ਸੁਖਾਲਾ ਨਹੀਂ ਅਤੇ ਨਾ ਹੀ ਜੁਗਤ ਪੱਖੋਂ ਢੁਕਵਾਂ ਹੈ। ਜਦੋਂ ਵਿਗਿਆਨਕ ਸੋਚ ਦੇ ਹਵਾਲੇ ਨਾਲ ਮੁਲਕ, ਸਿਆਸਤ, ਧਰਮ ਅਤੇ ਮੁਨਾਫ਼ੇ ਉੱਤੇ ਸਵਾਲ ਕੀਤਾ ਜਾਵੇ ਤਾਂ ਬੁਨਿਆਦਪ੍ਰਸਤਾਂ ਲਈ ਦਹਿਸ਼ਤ-ਚੱਕਰ ਚਲਾਉਣਾ ਸੁਖਾਲਾ ਹੋ ਜਾਂਦਾ ਹੈ। ਉਹ ਵਿਗਿਆਨਕ ਸੋਚ ਤੋਂ ਉਪਜੇ ਸਵਾਲ ਨੂੰ ਦੇਸ਼-ਧ੍ਰੋਹ, ਅਰਾਜਕਤਾ, ਨਾਸਤਿਕ ਅਤੇ ਸਮਾਜ ਵਿਰੋਧੀ ਕਰਾਰ ਦੇ ਕੇ ਬਦਨਾਮ ਕਰਦੇ ਹਨ। ਉਸ ਵੇਲੇ ਚਮਤਕਾਰੀ ਬਾਬਿਆਂ ਅਤੇ ਮਾਤਾਵਾਂ ਨਾਲ ਜੁੜੀ ਸ਼ਰਧਾ ਇਨ੍ਹਾਂ ਬੁਨਿਆਦਪ੍ਰਸਤਾਂ ਦੇ ਕੰਮ ਆਉਂਦੀ ਹੈ। 'ਂਕਬੀਰ ਕਲਾ ਮੰਚ' ਉੱਤੇ ਹਮਲੇ ਵਿੱਚ ਸਮੇਂ-ਸਥਾਨ ਦੇ ਫਰਕ ਨਾਲ ਸਾਰੀਆਂ ਸਿਆਸੀ ਪਾਰਟੀਆਂ, ਰਾਜਤੰਤਰ ਅਤੇ ਬੁਨਿਆਦਪ੍ਰਸਤ ਤਾਕਤਾਂ ਸ਼ਾਮਿਲ ਹਨ। ਵਿਗਿਆਨ ਦੇ ਇਤਿਹਾਸ ਅਤੇ ਫਲਸਫੇ ਵਿੱਚ ਖੋਜ ਕਰਨ ਵਾਲੀ ਡਾ. ਮੀਰਾ ਨੰਦਾ ਕਹਿੰਦੀ ਹੈ, "ਵਿਗਿਆਨਕ ਸੋਚ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਧਰਮ-ਨਿਰਪੱਖਤਾ ਨੂੰ ਬਚਾਉਣਾ ਹੈ। ਧਰਮ ਅਤੇ ਸਿਆਸਤ ਦਾ ਨਿਖੇੜਾ ਕੀਤੇ ਬਿਨਾਂ ਵਿਗਿਆਨਕ ਸੋਚ ਦਾ ਪਸਾਰਾ ਨਹੀਂ ਹੋ ਸਕਦਾ।" ਮੌਜੂਦਾ ਹਾਲਾਤ ਵਿੱਚ ਵਿਗਿਆਨਕ ਸੋਚ ਦਾ ਪਸਾਰਾ ਸਿਰਫ਼ ਵਿਗਿਆਨੀਆਂ ਦਾ ਕੰਮ ਨਹੀਂ ਹੈ, ਕਿਉਂਕਿ ਜ਼ਿਆਦਾਤਰ ਵਿਗਿਆਨੀ ਆਪਣੀਆਂ ਲੈਬਾਰਟਰੀਆਂ ਤੋਂ ਬਾਹਰ ਇਸੇ ਗ਼ੈਰ-ਵਿਗਿਆਨਕ ਸੋਚ ਦਾ ਸ਼ਿਕਾਰ ਹਨ। ਇਸ ਮਾਮਲੇ ਵਿੱਚ ਮੁਹਾਲੀ ਵਿੱਚ ਵਿਗਿਆਨ ਦੀ ਖੋਜ ਅਤੇ ਪੜ੍ਹਾਈ ਨਾਲ ਜੁੜੇ ਅਦਾਰੇ ਆਈਸਰ ਵਿੱਚ ਕੰਮ ਕਰਦੇ ਵਿਗਿਆਨੀ ਪ੍ਰੋ. ਅਰਵਿੰਦ ਬਿਲਕੁਲ ਸਪਸ਼ਟ ਕਰਦੇ ਹਨ, "ਸਾਡਾ ਵਿਗਿਆਨ ਦਾ ਅਧਿਐਨ ਸਵਾਲੀਆ ਬਿਰਤੀ ਦੀ ਥਾਂ ਰੱਟਾ ਮਾਰਨ ਨਾਲ ਜੁੜਿਆ ਹੋਇਆ ਹੈ। ਜ਼ਿਆਦਾਤਰ ਵਿਗਿਆਨੀ ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਹੀ ਕਰਮ ਕਾਂਡਾਂ ਵਿੱਚ ਫਸੇ ਹੋਏ ਹਨ। ਇਸੇ ਲਈ ਕਿਸੇ ਵੱਡੇ ਵਿਦਿਅਕ ਜਾਂ ਵਿਗਿਆਨਕ ਅਦਾਰੇ ਨੇ ਡਾ ਨਰਿੰਦਰ ਦਾਭੋਲਕਰ ਦੇ ਕਤਲ ਦਾ ਵਿਰੋਧ ਨਹੀਂ ਕੀਤਾ।" ਪ੍ਰੋ ਅਰਵਿੰਦ ਦੀ ਦਲੀਲ ਦੀ ਤਸਦੀਕ ਕਈ ਬਿਆਨਾਂ ਤੋਂ ਹੁੰਦੀ ਹੈ। ਇੰਸਟੀਚਿਊਟ ਆਫ਼ ਮੈਥੇਮੈਟਿਕਸ ਸਾਇੰਸਜ਼ ਚੇਨਈ ਦੇ ਅਠਾਰਾਂ ਵਿਗਿਆਨੀਆਂ ਨੇ ਇਸ ਕਤਲ ਦੀ ਨਿਖੇਧੀ ਦਾ ਬਿਆਨ ਜਾਰੀ ਕੀਤਾ ਹੈ ਪਰ ਹੇਠਾਂ ਸਪਸ਼ਟ ਕੀਤਾ ਹੈ ਕਿ ਇਹ ਉਨ੍ਹਾਂ ਦਾ ਨਿੱਜੀ ਵਿਚਾਰ ਹੈ। ਬੰਗਲੌਰ ਦੀ ਆਜ਼ਮ ਪ੍ਰੇਮਜੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਬਿਆਨ ਜਾਰੀ ਕਰਨ ਦਾ ਮਤਾ ਆਇਆ ਤਾਂ ਉਥੋਂ ਦੇ ਪ੍ਰਸ਼ਾਸਨ ਨੇ ਅਜਿਹਾ ਬਿਆਨ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਤਾਂ ਵਿਗਿਆਨਕ ਬਿਰਤੀ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਅਦਾਰੇ ਹਨ।

ਡਾ. ਦਾਭੋਲਕਰ ਉੱਤੇ ਵਾਰ-ਵਾਰ ਹਮਲਾ ਕੀਤਾ ਗਿਆ ਕਿ ਉਹ ਧਰਮ ਦੇ ਖ਼ਿਲਾਫ਼ ਹਨ। ਇਸੇ ਨੂੰ ਜਾਦੂ ਟੂਣੇ ਅਤੇ ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਦਾ ਵਿਰੋਧ ਕਰਨ ਦੀ ਦਲੀਲ ਬਣਾਇਆ ਗਿਆ। ਡਾ. ਦਾਭੋਲਕਰ ਨੇ ਏ.ਐਫ.ਪੀ. ਨਾਮ ਦੀ ਖ਼ਬਰ ਏਜੰਸੀ ਨਾਲ ਗੱਲਬਾਤ ਵਿੱਚ ਕਿਹਾ ਸੀ, "ਇਸ ਬਿੱਲ ਵਿੱਚ ਰੱਬ ਅਤੇ ਧਰਮ ਖ਼ਿਲਾਫ਼ ਇੱਕ ਅੱਖਰ ਵੀ ਨਹੀਂ ਹੈ। ਭਾਰਤੀ ਸੰਵਿਧਾਨ ਹਰ ਸ਼ਹਿਰੀ ਨੂੰ ਪੂਜਾ-ਪਾਠ ਅਤੇ ਧਰਮ ਦੀ ਆਜ਼ਾਦੀ ਦਿੰਦਾ ਹੈ ਜੋ ਕੋਈ ਨਹੀਂ ਖੋਹ ਸਕਦਾ। ਇਹ ਬਿੱਲ ਜਾਅਲਸਾਜ਼ੀ ਅਤੇ ਅੰਧਵਿਸ਼ਵਾਸੀ ਰੀਤ-ਰਿਵਾਜ਼ ਦੇ ਖ਼ਿਲਾਫ਼ ਹੈ ਜੋ ਆਮ ਬੰਦੇ ਦੀ ਲੁੱਟ-ਖਸੁੱਟ ਦਾ ਸਬੱਬ ਬਣਦੇ ਹਨ।" ਡਾ. ਦਾਭੋਲਕਰ ਨੇ ਧਾਰਮਿਕ ਰੀਤ-ਰਿਵਾਜ਼ ਨਾਲ ਵੀ ਦਲੀਲ ਨਾਲ ਸੰਵਾਦ ਕੀਤਾ। ਉਸ ਨੇ ਨਦੀਆਂ ਅਤੇ ਸਮੁੰਦਰ ਵਿੱਚ ਮੂਰਤੀਆਂ ਜਲ-ਪ੍ਰਵਾਹ ਕਰਨ ਦੇ ਨੁਕਸਾਨ ਨੂੰ ਉਘਾੜ ਕੇ ਸੰਵਾਦ ਵਿੱਚ ਲਿਆਂਦਾ ਅਤੇ ਲੋਕਾਂ ਨੂੰ ਸਲਾਹ ਦਿੱਤੀ ਕਿ ਨਦੀਆਂ ਵਿੱਚ ਪ੍ਰਦੂਸ਼ਣ ਕਰਨ ਦੀ ਥਾਂ ਪਾਣੀ ਦੀਆਂ ਟੈਂਕੀਆਂ ਵਿੱਚ ਇਹ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਹੋ ਜੁਗਤ ਸਮਾਜਕ ਪੱਧਰ ਉੱਤੇ ਜਾਟ ਪੰਚਾਇਤ ਦੀਆਂ ਜਗੀਰੂ ਰੁਚੀਆਂ ਬਾਰੇ ਲਾਗੂ ਕੀਤੀ। ਜਗੀਰੂ ਰੁਚੀਆਂ ਦਾ ਵਿਰੋਧ ਕਰਨ ਦੀ ਦਲੀਲ ਸਪਸ਼ਟ ਕਰਨ ਲਈ ਪਿਛਲੇ ਦਿਨਾਂ ਵਿੱਚ ਇਸ ਮਸਲੇ ਉੱਤੇ ਨਾਸਿਕ ਵਿੱਚ ਵਰਕਸ਼ਾਪ ਵੀ ਕੀਤੀ ਸੀ।

ਡਾ. ਦਾਭੋਲਕਰ ਦੇ ਹਵਾਲੇ ਨਾਲ ਦੋ ਗੱਲਾਂ ਸਪਸ਼ਟ ਹੋਣੀਆਂ ਜ਼ਰੂਰੀ ਹਨ ਕਿ ਵਿਗਿਆਨਕ ਸੋਚ ਦਾ ਘੇਰਾ ਸਿਰਫ਼ ਜਾਦੂ-ਟੂਣੇ ਅਤੇ ਪਾਖੰਡੀ ਬਾਬਿਆਂ ਜਾਂ ਮਾਤਾਵਾਂ ਦੇ ਪਰਦੇ ਚਾਕ ਕਰਨ ਤੱਕ ਮਹਿਦੂਦ ਨਹੀਂ ਹੈ। ਵਿਗਿਆਨਕ ਸੋਚ ਦੇ ਧਾਰਨੀਆਂ ਦੀਆਂ ਪ੍ਰਾਪਤੀਆਂ 'ਉਨ੍ਹਾਂ ਦੇ ਸ਼ਰਧਾਜਲੀ ਸਮਾਗਮ ਵਿੱਚ ਰੂੜ੍ਹੀਵਾਦੀ ਰਸਮਾਂ ਨਹੀਂ ਕੀਤੀਆਂ ਗਈਆਂ' ਦੀ ਪਹਾੜਾਨੁਮਾ ਸਤਰ ਤੱਕ ਮਹਿਦੂਦ ਨਹੀਂ ਹਨ। ਇਹ ਮਨੁੱਖ ਦੀ ਆਪਣੀ ਜਗਿਆਸਾ, ਅਹਿਸਾਸ, ਮਾਣ-ਸਤਿਕਾਰ, ਗਿਆਨ-ਵਿਗਿਆਨ ਤੱਕ ਪਹੁੰਚ, ਬਰਾਬਰ ਮਨੁੱਖੀ ਰੁਤਬੇ ਅਤੇ ਇਨਸਾਫ਼ਪਸੰਦੀ ਨਾਲ ਜਿਉਣ ਦੀ ਲੜਾਈ ਹੈ। ਡਾ. ਨਰਿੰਦਰ ਦੇ ਸੋਗ ਦੀ ਸਫ਼ ਉੱਤੇ ਪ੍ਰਿਥਵੀ ਰਾਜ ਚੌਹਾਨ 'ਰੋਣ ਵਾਲਾ ਮੂੰਹ ਬਣਾ ਕੇ' ਆ ਬੈਠੇ ਹਨ ਪਰ ਭੁਗਤੇ ਹਮੇਸ਼ਾ ਦੂਜੇ ਪਾਸੇ (ਗੌਂਡਸੇ ਵਾਲੇ) ਹਨ। ਇਸ ਤੋਂ ਅੱਗੇ ਇਹ ਲੜਾਈ ਮੁੜ ਕੇ ਉਨ੍ਹਾਂ ਹੀ ਰਾਹਾਂ ਉੱਤੇ ਲੜੀ ਜਾਣੀ ਹੈ ਜਿਨ੍ਹਾਂ ਉੱਤੇ ਡਾ. ਨਰਿੰਦਰ ਦਾਭੋਲਕਰ ਸ਼ਹੀਦ ਹੋਏ ਹਨ। ਉਨ੍ਹਾਂ ਦੀ ਆਪਣੀ ਸੁਰੱਖਿਆ ਬਾਰੇ ਦਲੀਲ ਸੀ, "ਜੇ ਮੇਰੀ ਸੁਰੱਖਿਆ ਹੋਵੇਗੀ ਤਾਂ ਉਹ ਮੇਰੇ ਕਿਸੇ ਸਾਥੀ ਉੱਤੇ ਹਮਲਾ ਕਰਨਗੇ। ਜੇ ਉਨ੍ਹਾਂ ਨੇ ਹਮਲਾ ਹੀ ਕਰਨਾ ਹੈ ਤਾਂ ਮੇਰੇ ਉੱਤੇ ਹੀ ਹੋਣ ਦਿਓ।" ਇਸ ਬੋਲ ਵਿੱਚ ਡਾ ਦਾਭੋਲਕਰ ਦੀ ਵਿਗਿਆਨਕ ਸੋਚ ਅਤੇ ਸਮਾਜ ਸ਼ਾਸਤਰ ਸੂਤਰਬੱਧ ਹੋਏ ਪਏ ਹਨ। ਅਜ਼ੀਮਜੀ ਪ੍ਰੇਮਜੀ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਪ੍ਰੋ. ਹਰਜਿੰਦਰ ਸਿੰਘ ਆਪਣੇ ਬਲੌਗ 'ਆਈਏ ਹਾਥ ਉਠਾਏਂ ਹਮ ਵੀ' ਉੱਤੇ ਨਾ ਜਾਰੀ ਕੀਤੇ ਜਾ ਸਕੇ ਬਿਆਨ ਬਾਰੇ ਲਿਖਦਾ ਹੈ, "ਅਜਿਹੇ ਬਿਆਨ ਕੋਈ ਇਨਕਲਾਬ ਨਹੀਂ ਲਿਆਉਂਦੇ ਅਤੇ ਨਾ ਹੀ ਇਨ੍ਹਾਂ ਨੂੰ ਜਾਰੀ ਕਰਨ ਪਿੱਛੇ ਅਜਿਹੀ ਕੋਈ ਮਨਸ਼ਾ ਹੁੰਦੀ ਹੈ। ਇਹ ਸਿਰਫ਼ ਇੰਨਾ ਕਹਿੰਦੇ ਹਨ ਕਿ ਅਸੀਂ ਇਸ ਧਰਤੀ ਨੂੰ ਜਿਉਣ ਲਾਇਕ ਰੱਖਣਾ ਚਾਹੁੰਦੇ ਹਾਂ। ਅਸੀਂ ਜਿਉਂਦੇ ਹਾਂ, ਆਪਣੇ ਪਿਆਰ ਅਤੇ ਸੰਵੇਦਨਾ ਦੇ ਅਹਿਸਾਸ ਸਮੇਤ ਜਿਉਂਦੇ ਹਾਂ। ਅਸੀਂ ਹਾਂ। ਅਸੀਂ ਸਭ ਦਾਭੋਲਕਰ ਹਾਂ, ਮਾਰ ਲਓ ਕਿੰਨਿਆਂ ਨੂੰ ਮਾਰੋਗੇ। ਅਦਾਰੇ ਡਰਦੇ ਰਹਿਣ ਪਰ ਅਸੀਂ ਨਹੀਂ ਡਰਾਂਗੇ।"

(ਇਹ ਲੇਖ 9 ਸਤੰਬਰ 2013 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ।)

Tuesday, January 15, 2013

लकीरें खींच कर माँ को बच्चों से जुदा करने के खिलाफ



एक सत्तर साला दादी माँ अपने परिवार के साथ रहना चाहती है; परिवार तक पहुँचने की उसकी दौड़ दो मुल्कों के बीच छोटी सी जंग की शुरूआत है। इस बात को हमें कई कई बार कहना चाहिए। हो सकता है कि बार बार कहते रहने से कभी हम समझ ही जाएँ कि देश, देश की ज़मीन, सुरक्षा आदि शब्द कितने भयानक होते हैं, जब वे हुक्मरानों और उनके सिपहसालारों का मसला बनकर पेश आते हैं।

जंग कभी भी 'छोटी' नहीं होती। एक सिपाही की मौत एक इंसान की मौत है। एक वयस्क की मौत, जिससे उसके बच्चे अनाथ हो जाते हैं। साहिर की पंक्तियाँ हैं- 'टैंक आगे बढ़ें या पीछे हटें, कोख धरती की बांझ होती है'। एक सैनिक के मरने या घायल होने पर सरकार उसे पुरस्कार दे दे या उसे धन दे दे तो तो उस क्षति कि पूर्ति नहीं होती जो एक बाप, भाई या आजकल की स्त्री सिपाही, माँ या बहन के अचानक दुनिया से कूच कर जाने से या घायल होने से हुई होती है। आम तौर पर जंग का माहौल ऐसा होता है कि कोई उस पर सवाल खड़ा करे तो अपने मुल्क में उसे गद्दार घोषित कर दिया जाता है। जंग के कारणों या दो मुल्कों की सीमा पर परिस्थिति के बिगड़ने पर जंग के अलावा और क्या विकल्प हो सकते हैं, इस पर व्यापक चर्चा संभव नहीं होती। दोनों ओर से लड़ो, मारो का शोर बढ़ता रहता है। अपने पक्ष का हर मरने वाला शहीद और दूसरी ओर का मृत सिपाही जानवर होता है। दुश्मन को मजा चखा दो। एक बार अच्छी तरह उनको सबक सिखाना है। हर जंग में ऐसी ही बातें होती हैं। एक जंग खत्म होती है, कुछ वर्ष बाद फिर कोई जंग छिड़ती है। तो क्या दुश्मन कभी सबक नहीं सीखता! भारत और पाकिस्तान के हुक्मरानों ने पिछले पैंसठ बरसों में चार ब़ड़ी जंगें लड़ीं। इन जंगों में कौन मरा? क्या आई एस आई के वरिष्ठ अधिकारी मरे? क्या पाकिस्तान के तानाशाह मरे? नहीं, जंगों में मौतें राजनीति और शासन में ऊँची जगहों पर बैठे लोगों की नहीं, बल्कि आम सिपाहियों और साधारण लोगों की होती हैं क्या यह बात हर कोई जानता नहीं है? ऐसा ही है, लोग जानते हैं, फिर भी जंग का जुनून उनके सिर पर चढ़ता है। लोगों को शासकों की बातें ठीक लगती हैं; वे अपने हितों को भूल कर जो भी सत्ताधारी लोग कहते हैं, वह मानने को तैयार हो जाते हैं। अगर ऐसा है, तो उन मुल्कों में लोकतंत्र पर सवाल उठना चाहिए, जहाँ ऐसी जंगें लड़ी जाती हैं।

इस बार स्थिति ऐसी है कि दोनों मुल्कों में माहौल ऐसा है कि अपनी सरकारों पर से लोगों का विश्वास उठता जा रहा है। इसलिए दोनों ओर समझदारी की बातें पहले की अपेक्षा अधिक सुनने में आ रही हैं। अंग्रेज़ी के अखबार 'द हिंदू' में परसों मुख्य पृष्ठ पर खबर छपी कि ऊरी के निकट चंदौरी गाँव की सत्तर साला दादी माँ की दौड़ से ऐसे घटनाक्रम की शुरूआत हुई जिसका परिणाम दोनों ओर से एकाधिक जानों के नुक्सान में हुआ है। एक बूढ़ी औरत सीमा पार कैसै कर गई, इस बात से परेशान भारत के सीमारक्षियों ने गोलीबारी बंद करने की दो-तरफा शर्तों को तोड़ कर बंकर बनाने शुरू किए; पाकिस्तानियों ने विरोध करते हुए घोषणाएँ कीं, फिर गोलीबारी की और भारतीय सिपाहियों ने जवाबी हमला किया। अंततः दोनों ओर जानें गईं, जानें जो बच सकती थीं। खबर को पढ़कर लगता है कि तनाव की स्थिति में भी भारतीय पत्रकारों ने स्थिति का सही जायजा लेने की कोशिश की है।

चिंता की बात यह है कि एक बूढ़ी अम्मा जिससे किसी ने कभी नहीं पूछा होगा कि वह किस ज़मीं पर रहना चाहती है, वह परिवार से अलग रहने को मज़बूर थी तो क्यों - ऐसे सवालों की जगह हुकूमतों के पास नहीं होती। अगर उसे आराम से जब मर्जी अपने परिवार के पास जाने की आज़ादी होती तो वह सीमा पार करने का ग़ैरकानूनी तरीका क्यूँकर अपनाती। आखिर किसी और को क्या हक है कि हम उस इंसान को अपने बच्चों के पास जाने से रोकें। क्या देश-प्रेम इसी को कहते हैं कि हम ज़मीं पर लकीरें खींच कर एक माँ को उसके बच्चों से जुदा कर दें! देश नामक ऐसी भ्रामक धारणा से मुक्त होने की कोई आसान राह नहीं है। व्यावहारिक रुप से देश की जो धारणा है, एक बड़े जनसमुदाय का कम से कम सिद्धांततः स्वशासन में होना या अपने चुने प्रतिनिधियों के द्वारा शासित होना - यहाँ हमारा मकसद इसके खिलाफ नारा बुलंद करना नहीं है- यह जानते हुए भी कि जन्म से पहले हममें से किसी ने भी अपना देश नहीं चुना। यह भी नहीं कि भौगोलिक रुप से परिभाषित किसी देश में बाहर के घुसपैठिए आकर गड़बड़ी करें तो हम उसका विरोध न करें। पर देश नामक उस धारणा का विरोध ज़रूरी है जो निहित राजनैतिक स्वार्थों से जुड़ी है और जिसके नाम पर सैनिकों को जान कुर्बान करनी पड़ती है। देश सचमुच जो ज़मीन,हवा या पानी है, वह कभी खिड़की से दिखने तक सीमित नहीं है, वह तो धरती से भी परे न जाने किस अनंत तक फैली है। कई लोग कहेंगे कि इस ज़मीन, हवा पानी को बचाने के लिए ही तो सेना की ज़रुरत है। इस तरह की एक कल्पना ही आज मूर्त रूप से हमारे सामने है कि इंसान इंसान के खिलाफ हिंसक है और बचने के लिए हमें सेनाओं की ज़रुरत है। इसके बनिस्बत हम चाहते हैं एक और कल्पना जो अधिक संभव होनी चाहिए कि इंसान इंसान से प्यार करता है सबको मान्य हो।

दुःख की बात यह है कि अब तक सेनाओं का उपयोग शासकों ने इंसान का नुक्सान करने के लिए ही किया है। आज के समय की ख़ास बात यह है कि एक ही घटना को लेकर कई सच निर्मित हो सकते हैं और बड़ी जल्दी ही इनमें से हर एक दूसरे से बेहतर और ज्यादा बड़ा सच बन सकता है। पर कुछ बातें शाश्वत सच होतीं हैं। आश्चर्य यह होता है कि कई लोग उनको मानते या नहीं देख सकते। सेनाएँ हिन्दोस्तान में या पकिस्तान में कहीं भी मानवता की रक्षा करने के लिए नहीं बनाई जातीं। देश नामक अमूर्त्त कुछ के लिए मरना और कुछ भी हो, आखिर है तो मरना ही। इस सत्य की भयावहता अपने आप में ही अमानवीय है - इसलिए जब तनाव तीव्र हो तो सिपाही इधर का हो या उधर का हो, वह एक क्रूर दानव ही होता है। हर इंसान में दानव बनने की संभावना होती है - सेनाओं का वजूद इसी संभावना पर टिका है। जब हम किसी एक सेना को दूसरी सेना से बेहतर मानते हैं, हमारे अन्दर भी एक दानव ही बोल रहा होता है। जैसे कई लोगों को यह भ्रम है कि उनके देश की सेना में कोई ऐसी खासियत है उसे जो उसे अन्य दीगर मुल्कों की सेनाओं से ज्यादा मानवीय बनाती है। जब कि सच यह है कि सेना में कोई भी किसी महान इंसान बनने के इरादे से नहीं जाता, सैनिकों को एक ही बात समझाई जाती है कि उन्हें एक देश नामक कुछ के लिए लड़ना है। नीचे के तबके के सैनिकों को लगभग अमानवीय हालतों में रहकर और लगातार अफसरों की डाँट-फटकार सुनते रहकर काम करना पड़ता है। प्रसिद्ध अमेरिकी इतिहास लेखक हावर्ड ज़िन जो यहूदी था और जर्मनी के खिलाफ लड़ा, उसने अपने एक प्रसिद्ध साक्षात्कार में कहा था 'there are no just wars' (कोई भी जंग न्याय-संगत नहीं होती)। सेनाओं की विलुप्ति में ही मानव की भलाई है।

यह आम धारणा है कि युद्ध सरदार किसी एक मुल्क के साथ जुड़े होते हैं। सच यह है कि लोगों की स्वाभाविक देशभक्ति को राजनेता अपने हितों के लिए इस्तेमाल करते हैं और राजनेताओं का इस्तेमाल वे लोग करते हैं जिनके लिए पैसा और ताकत सबकुछ है। कल्पना करें कि किसी एक देश की सेना ने किसी और के हमले के जवाब में नाभिकीय मिसाइल दाग दिया। युद्ध सरदारों की प्रतिक्रिया क्या होगी? लोग मानते हैं कि आक्रोश होगा, बदले की भावना होगी। मेरा मानना है कि सचमुच व्यापक आक्रोश होगा, पर युद्ध सरदारों को नहीं, उन्हें सिर्फ मजा आएगा। लाखों लोगों का मारा जाना उनके लिए कोई बात नहीं है। उनका कोई देश नहीं है, कोई भी उनका अपना नहीं है। उन्हें बड़ी खुशी होगी कि रास्ता खुल गया है और अब आतिशबाजी शुरू।

हिंद-पाक के बीच विवाद का एक मसला है, यह है काश्मीर का मसला। काश्मीर के मसले को औसत भारतीय मुसलमानों की शरारत और औसत पाकिस्तानी हिंदुओं की शरारत मानता है,इसीलिए दोनों देशों में इस मसले पर लोकतांत्रिक बहस का गंभीर अभाव है। काश्मीरी पृथकतावादियों को फिर भी अखबारों में थोड़ी बहुत जगह मिलती है, पर काश्मीर समस्या पर कैसे विकल्प हमारे सामने हैं, इस पर मुख्यधारा के विचारकों ने लोकतांत्रिक बहस बहुत कम की है।

बीसवीं सदी के आखिरी दशकों में विश्व में कई मुल्क टूटे; कई आर्थिक संबंधों में सुधारों के जरिए बहुत करीब हुए। रूस का विभाजन हुआ, चेकोस्लोवाकिया टूटा, दूसरी ओर यूरोपी संघ बना। यूरोप के दस देशों के बीच संधि के अनुसार उनकी सीमाएँ प्राय: विलुप्त हो गईं। पूर्वी तिमोर और उत्तरी सूडान नामक देश पिछले दशक में ही आज़ाद हुए। ऐसी स्थिति में भारत का `काश्मीर हमारा अविच्छिन्न अंग है' कहना और पाकिस्तान का काश्मीर को अपने में शामिल करने की रट बेमानी है। दोनों ओर आम लोगों को इसकी बेहिसाब कीमत चुकानी पड़ी है। भारत को प्रतिदिन सवा सौ करोड़ रूपए काश्मीर पर खर्च करने पड़ते हैं। दोनों मुल्कों के बीच करीब दस हजार वर्ग किलोमीटर की उपजाऊ जमीन अधिकतर बेकार पड़ी रहती है। काश्मीर से गुजरात तक सीमा पर यातायात, व्यापार, सब कुछ कहीं बंद है तो कहीं 
बहुत ही सीमित पैमाने में खुला है। विश्व-व्यापार की बदलती परिस्थितियों में यह स्थिति शोचनीय है। मानव विकास के आंकड़ों में विश्व के दो-तिहाई देशों से पीछे खड़े ये मुल्क अरबों खर्चकर आयातित तकनीकी से नाभिकीय विस्फोट करते हैं और शस्त्र बनाने वाले उन मुल्कों को धन भेजते रहते हैं, जो एक अरसे से इकट्ठे होकर अपनी स्थिति मजबूत करने में जुटे हुए हैं। क्या काश्मीर समस्या का कोई समाधान नहीं है? क्या भारत और पाकिस्तान की जनता इतनी बेवकूफ है कि ये 'यह ज़मीन हमारी है' कहते-कहते खुद को और आनेवाली पीढ़ियों को तबाह कर के ही रहेंगीं। सोचा जाए तो विकल्प कई हैं पर क्या ये शासक आपस में बात करेंगे? क्या ये लोगों को समाधान स्वीकार करने के लिए तैयार करेंगे? क्या विभिन्न राजनैतिक पार्टियाँ सत्ता पाने के लिए काश्मीर के मसले से खिलवाड़ रोकेंगीं? काश्मीर पर कई बातें आम लोगों तक पहुँचाई नहीं जातीं। 


वैकल्पिक समाधान क्या हैं? पहला तो यही कि कम से कम पचीस या पचास सालों तक नियंत्रण रेखा को अंतर्राष्ट्रीय सीमा मान लिया जाए और सीमा पर रोक हटा दी जाए।सांस्कृतिक और व्यापारिक आदान-प्रदान पूरी तरह चालू किया जाए नियत अवधि के बाद मतगणना के जरिएकाश्मीर का भविष्य हमेशा के लिए तय हो। पूरे क्षेत्र को असामरिक (डी-मिलिटराइज़ड) घोषित किया जाए और संयुक्त राष्ट् संघ को वहां शांति बहाल करने के लिए कहा जाए। इसका दो-तिहाई खर्च भारत और एक-तिहाई पाकिस्तान दे। 
आज स्थिति ऐसी है कि मौजूदा तनाव पर पाकिस्तान ने संयुक्त राष्ट् संघ द्वारा जाँच का सुझाव रखा है, तो इंडिया ने इस सुझाव को खारिज कर दिया है। भला क्यों? दो मुल्कों में तनाव हो तो यू एन ओ जाँच करे तो इसमें बुरा क्या है? यू एन ओ बना ही इसीलिए है कि ऐसी स्थिति में एक निर्णायक भूमिका अपनाए।  


हम वर्षों पहले यह मत प्रकट कर चुके हैं कि काश्मीर को पूरी तरह आज़ाद घोषित करना भारत और पाकिस्तान दोनों के हित में हो सकता है। अगर ऐसा हो, आने वाले दशक में आर्थिक संबंधों में सुधार के साथ दक्षिण एशिया के देशों का एक महासंघ बन सकता है। ज़रा सोचिए, हमें कैसा काश्मीर चाहिए, जहाँ हम जाने से डरते हों या जहाँ खुशी से जाएं और सम्मान के साथ लौटें! एक आखिरी विकल्प है दक्षिण एशियाई व्यापार संघ की ओर तेजी से कदम उठाना। हमारा पुराना विचार है कि यह एक तरह हिंद पाक का फिर से इकट्ठा होना जैसा होगा। सोच कर देखें तो करोड़ों खर्च कर एक दूसरे की हत्या करने की तुलना में यह फंतासी भी अधिक संभव होनी चाहिए। हर युद्ध का लंबे समय तक देश की आर्थिक स्थिति पर बुरा प्रभाव पड़ता है। आवश्यक सामग्रियों की कीमतें बढ़ती हैं। असुरक्षा का माहौल वर्षों तक बना रहता है। 


दक्षिण एशिया के आम आदभी का भाग्य फिलहाल तो किसी समाधान से दूर ही नजर आता है। ऐसे में देश की जनता को तय करना है कि इस जुनून में उसका क्या फायदा हो रहा है। अगर देश में लोकतंत्र है तो लोगों को सरकार से पूछना होगा कि आखिर काश्मीर मसले पर वह पाकिस्तान से बात करने में कतराती क्यों है? देशहित या सत्ता का लालच - शासकों की नीतियों की प्रेरणा का स्रोत सचमुच क्या है? अभी तो ऐसा लगता है कि जहाँ एक ओर आतंकवादी गुटों को पाकिस्तान की हुकूमत के कुछ हिस्सों का सक्रिय समर्थन है, वहीं दूसरी ओर कई मामलों में भारत की सरकार का रवैया नैतिक दृष्टि से सरासर गलत है। हमें देर-सबेर यह समझना होगा कि बड़ी ज़मीन से देश बड़ा नहीं होता है। जंगखोरी किसी भी मुल्क की तबाही की गारंटी है। हमारे संसाधन सीमित हैं। काश्मीर समस्या के सभी विकल्प तकलीफदेह हो सकते हैं, पर इस भावनात्मक जाल से हमें निकलना होगा और देश की बुनियादी समस्याओं के मद्देनजर दुनिया के और मुल्कों की तरह हमें भी कुछ तकलीफदेह निर्णय लेने होंगे। इसमें जितनी देर होगी, उसमें हमारी ही हार है। 


जहाँ तक जंग का सवाल है, अनगिनत विचारकों ने यह लिखा है कि `सीमित युद्ध' या `लिमिटेड वार' नाम की कोई चीज अब नहीं है। दोनों मुल्कों के पास नाभिकीय शस्त्र हैं। दोनों ओर कट्टरपंथ और असहिष्णुता है। अगर जंग छिड़ती है तो दोनों मुल्क में लाखों लोगों को जानमाल का गंभीर खतरा है और इस बंदरबाँट में अरबों रूपयों के शस्त्र और जंगी जहाज बेचनेवाले मुल्कों को लाभ ही लाभ है। प्रसिद्ध अमेरिकी काथाकार रे ब्रेडबरी ने 1949 में नाभिकीय युद्ध के बाद की स्थिति पर एक कहानी लिखी थी, जिसमें अगस्त 2026 के बारे में कल्पना करते हुए सिर्फ एक कुत्ते को जीवित दिखाया है। इंसान की बची हुई पहचान उसकी छायाएँ हैं जो विकिरण से जली हुई दीवारों पर उभर गई हैं। बाकी उस की कृतियाँ हैं- पिकासो और मातीस की कृतियाँ जिन्हें आखिरकार आग की लपटें भस्म कर देती हैं। कहानी के अंत में कुत्ते की मौत के साथ इंसान की पहचान भी विलुप्त हो जाती है। नाभिकीय शस्त्रों का इस्तेमाल ऐसी कल्पनाएँ पैदा कर सकता है। वास्तविकता कल्पना से कहीं ज्यादा भयावह है। 
अब नाभिकीय या ऐटमी युद्ध की जो क्षमता भारत और पाकिस्तान के पास है, उसकी तुलना में हिरोशिमा नागासाकी पर डाले एटम बम पटाखों जैसे हैं। अमेरिका जैसे देशों की अर्थ-व्यवस्था शस्त्र बनाने और उनका सौदा करने पर बुरी तरह निर्भर है। भारत में भी ऐसे निहित स्वार्थों की कमी नहीं जो शस्त्र व्यापार को फायदा का सौदा मानते हैं। नाभिकीय शस्त्र इसी कड़ी में एक और भयंकर कदम है। मौत के सौदागरों पर किसको भरोसा हो सकता है? जो राष्ट्रभक्ति या धर्म के नाम पर दस लोगों की हत्या कर सकते हैं, वे दस लाख लोगों को मारने के पहले कितना सोचेंगे,कहना मुश्किल है। पारंपरिक युद्ध में भारत की जीतने की संभावना अधिक है। पाकिस्तान के राष्ट्रीय बजट का सामरिक खाते में जो भी अनुपात खर्च होता हो, कुल निवेशित राशि में वह भारत की बराबरी नहीं कर सकता। अगर पारंपरिक युद्ध में पाकिस्तान हारता है तो वह ऐटमी शस्त्रों का उपयोग करने को मजबूर होगा। जवाबी कार्रवाई में भारत भी ऐसा ही करेगा। इसके बाद की स्थिति में कम से कम सौ सालों तक दक्षिण एशिया क्षेत्र में जी रहे लोगों को इस भयंकर तबाही का परिणाम भुगतना पड़ेगा। आज सीना चौड़ा कर निर्णायक युद्ध और मुँहतोड़ जवाब की घोषणा करने वालों के कूच करने के बाद की दसों पीढ़ियों तक विनाश की यंत्रणा रहेगी। लिमिटेड वार की जगह हमें आलआउट यानी पूर्णतः नाभिकीय युद्ध ही झेलना पड़ेगा।  


इसलिए भारत पाक तनाव के बारे में हर समझदार व्यक्ति को गंभीरता से सोचना होगा। मीडिया की जिम्मेदारी इस मामले में कहीं ज्यादा है। आम लोगों को भड़काना आसान है। देश की मिट्टी, हवा पानी से हम सबको प्यार है। वतन के नाम पर हम मर मिटने को तैयार हो जाते हैं। इस भावनात्मक जाल से लोगों को राजनेताओं ने नहीं निकालना। यह काम हर सचेत व्यक्ति को करना है। जहाँ पाकिस्तान में सभ्य समाज का नारा दे रहे कुछ लोग जंग के विरोध में खड़े हुए हैं,उसी तरह हमें भी समझना होगा कि इस वक्त सबसे वड़ा संकट जंगखोरों द्वारा हम और आनेवाली पीढ़ियों को निश्चित विनाश की ओर धकेला जाना है। इसी लिए अरस्तू से लेकर आइंस्टाइन तक हर जागरुक चिंतक ने संकीर्ण अर्थों में देशभक्ति को लिए जाने के खिलाफ कहा है। आइंस्टाइन का कहना था - 'देशभक्ति के नाम पर आदेश मिलते ही बेमतलब की हिंसा,सीनाजोरी, और ऐसी तमाम जघन्य मूर्खताओं से मुझे घोर नफ़रत है।' रे ब्रैडबरी की अगस्त 2026 की कल्पना को साकार करना भी हमारे हाथों में है, जब उसी कहानी में शामिल सेरा टीसडेल की एक कविता की पंक्तियाँ मानव विहीन दुनिया को यूँ बयाँ करती हैं - हम न होंगे,बहार होगी, बुहारें होंगी। यह भी काश्मीर समस्या का एक विकल्प है। जंगखोरों के पास काश्मीर समस्या का यही एक समाधान है। न्यूक्लीयर बटन यानी नाभिकीय शस्त्रों का इस्तेमाल और कुछ ही मिनटों में कहानी खत्म। क्या यही विकल्प हम चाहते हैं? 

नहीं, सीमा के दोनों ओर जंग का विरोध करने वालों की भी एक फौज है और वह छोटी नहीं बहुत भारी फौज है। लोग शांति चाहते हैं। हम शिक्षा, रोजगार और स्वस्थ जीवन चाहते हैं। इसलिए काश्मीर समस्या के समाधान के लिए जंग के खिलाफ हम खड़े होंगे। बहुत दीवानगी है,लोग जान पर खेल कर प्यार की बात करने को मैदान में उतरे हुए हैं। काश्मीर के लोगों को भी यह अधिकार मिले कि वे सुरक्षित जीवन बिता सकें और अपने बच्चों को पढ़ते लिखते और खेलते देख सकें - जंग विरोधी मुहिम में यह भी हमें कहना है। बच्चों से मिलने के लिए रेशमा बी को छिप कर सीमा पार न करनी पड़े, कोई भी खुले आम आसानी से सीमा के आर पार आए जाए,यह हमारी माँग है।

हम उम्मीद करते रहेंगे कि और अधिक लोग इस अमन की फौज में शामिल हो जाएँ।

(ਲਾਲਟੂ ਆਈ.ਆਈ.ਆਈ.ਟੀ. ਹੈਦਰਾਬਾਦ ਵਿੱਚ ਪੜ੍ਹਾਉਂਦੇ ਹਨ। ਜੰਗ-ਖ਼ਿਲਾਫ਼ ਆਲਮੀ ਮੁਹਿੰਮ ਵਿੱਚ ਹਮੇਸ਼ਾ ਸਰਗਰਮ ਰਹੇ ਲਾਲਟੂ ਨੇ ਹਰ ਮੌਕੇ ਜੰਗਾਂ-ਯੂੱਧਾਂ ਦੀ ਸਿਆਸਤ ਉੱਤੇ ਸਵਾਲ ਕੀਤਾ ਹੈ। ਲੋਕ ਹਿੱਤਾਂ ਨੂੰ ਪ੍ਰਣਾਇਆ ਵਿਗਿਆਨੀ ਹਿੰਦੀ ਸਾਹਿਤ ਦੀਆਂ ਕਵਿਤਾ, ਕਹਾਣੀ, ਬਾਲ ਸਾਹਿਤ ਤੇ ਵਾਰਤਕ ਦੀਆਂ ਵਿਧਾਵਾਂ ਵਿੱਚ ਜਾਣਿਆ-ਪਛਾਣਿਆ ਨਾਂ ਹੈ। ਉਸ ਦੀਆਂ ਲਿਖਤਾਂ ਵਿੱਚ ਵਿਗਿਆਨਕ ਸੋਚ, ਕਾਵਿਕ ਉਡਾਨ ਤੇ ਇਨਸਾਫ਼ ਦੀ ਮੰਗ ਦਾ ਖ਼ੂਬਸੂਰਤ ਸਮੇਲ ਹੈ। ਉਨ੍ਹਾਂ ਦੇ ਇਸ ਲੇਖ ਦਾ ਸੰਖੇਪ ਰੂਪ ਅੱਜ (15 ਜਨਵਰੀ 2013) ਜਨਸੱਤਾ ਵਿੱਚ ਛਪਿਆ ਹੈ। ਇਸ ਲੇਖ ਦਾ ਉਤਾਰਾ ਉਨ੍ਹਾਂ ਦੇ ਬਲੌਗ (http://laltu.blogspot.in/ आइए हाथ उठाएं हम भी) ਤੋਂ ਧੰਨਵਾਦ ਸਹਿਤ ਛਾਪ ਰਹੇ ਹਾਂ।)